ਜਿਨਸੀ ਸ਼ੋਸ਼ਣ ਦਾ ਦੋਸ਼ੀ ਨੇਤਾ ਭਾਜਪਾ ''ਚ ਸ਼ਾਮਲ
Wednesday, Dec 04, 2024 - 06:11 PM (IST)
ਕੋਚੀ (ਵਾਰਤਾ)- ਜਿਨਸੀ ਸ਼ੋਸ਼ਣ ਦੇ ਦੋਸ਼ੀ ਕੇਰਲ ਕਾਂਗਰਸ (ਐੱਮ) ਦੇ ਨੇਤਾ ਧਨੇਸ਼ ਮੈਥਿਊ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਸ਼੍ਰੀ ਮੰਜੂਰਨ 'ਤੇ ਦੋਸ਼ ਹੈ ਕਿ ਉਸ ਨੇ 14 ਜੁਲਾਈ 2016 ਨੂੰ ਕੰਮ ਤੋਂ ਬਾਅਦ ਘਰ ਪਰਤਦੇ ਸਮੇਂ 42 ਸਾਲਾ ਇਕ ਔਰਤ ਨਾਲ ਛੇੜਛਾੜ ਕੀਤੀ ਸੀ। ਉਸ ਨੂੰ ਇਸ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਕੇਰਲ ਕਾਂਗਰਸ (ਐੱਮ) ਨੇਤਾ ਅਤੇ ਸੂਬਾ ਸਰਕਾਰ ਦੇ ਸਾਬਕਾ ਐਡਵੋਕੇਟ ਨੇ ਭਾਜਪਾ ਯੂਵਾ ਮੋਰਚਾ ਨੇਤਾ ਕੇਟੀ ਜੈਕ੍ਰਿਸ਼ਨਨ ਦੇ ਕਤਲ ਦੀ 25ਵੀਂ ਬਰਸੀ ਦੇ ਸਿਲਸਿਲੇ 'ਚ ਆਯੋਜਿਤ ਇਕ ਸਮਾਰੋਹ 'ਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇ. ਸੁਰੇਂਦਰਨ ਤੋਂ ਪਾਰਟੀ ਦੀ ਮੈਂਬਰਸ਼ਿਪ ਲੈ ਲਈ।
ਸੂਤਰਾਂ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਰਿਪੋਰਟ ਦੇ ਹਵਾਲੇ ਤੋਂ ਦੱਸਿਆ,''ਮੰਜੂਰਨ ਨੇ 42 ਸਾਲਾ ਔਰਤ ਨਾਲ ਛੇੜਛਾੜ ਕਰਨ ਦੀ ਉਸ ਸਮੇਂ ਕੋਸ਼ਿਸ਼ ਕੀਤੀ ਜਦੋਂ ਉਹ 14 ਜੁਲਾਈ ਦੀ ਸ਼ਾਮ ਘਰ ਪਰਤ ਰਹੀ ਸੀ। ਔਰਤ ਦੇ ਰੌਲਾ ਪਾਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8