ਉੱਤਰਾਖੰਡ ’ਚ ਕਾਂਗਰਸ ਦੇ ਕਈ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ
Monday, Jan 06, 2025 - 02:08 AM (IST)
ਦੇਹਰਾਦੂਨ (ਭਾਸ਼ਾ) - ਉੱਤਰਾਖੰਡ ’ਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸੂਬਾ ਇਕਾਈ ਦੇ ਉਪ ਪ੍ਰਧਾਨ ਮਥੁਰਾ ਦੱਤ ਜੋਸ਼ੀ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਪਾਰਟੀ ਹਾਈ ਕਮਾਂਡ ਵੱਲੋਂ ਪਿਥੌਰਾਗੜ੍ਹ ’ਚ ਮੇਅਰ ਦੀ ਸੀਟ ਲਈ ਆਪਣੀ ਪਤਨੀ ਨੂੰ ਟਿਕਟ ਨਾ ਦਿੱਤੇ ਜਾਣ ਕਾਰਨ ਜੋਸ਼ੀ ਨਾਖੁਸ਼ ਸਨ।
ਭਾਜਪਾ ’ਚ ਸ਼ਾਮਲ ਹੋਣ ਵਾਲੇ ਹੋਰ ਆਗੂਆਂ ’ਚ ਕਾਂਗਰਸ ਦੀ ਸੂਬਾ ਇਕਾਈ ਦੇ ਸਾਬਕਾ ਮੀਤ ਪ੍ਰਧਾਨ ਬਿੱਟੂ ਤੇ 2 ਵਾਰ ਜ਼ਿਲਾ ਪੰਚਾਇਤ ਦੇ ਮੁਖੀ ਰਹੇ ਜਗਤ ਸਿੰਘ ਖਾਟੀ ਵੀ ਸ਼ਾਮਲ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਭਾਜਪਾ ਦੀ ਸੂਬਾਈ ਇਕਾਈ ਦੇ ਪ੍ਰਧਾਨ ਮਹਿੰਦਰ ਭੱਟ ਨੇ ਇੱਥੇ ਪਾਰਟੀ ਦੇ ਸੂਬਾਈ ਦਫਤਰ ’ਚ ਸੱਤਾਧਾਰੀ ਪਾਰਟੀ ’ਚ ਨੇਤਾਵਾਂ ਦਾ ਸਵਾਗਤ ਕੀਤਾ।
ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਮਿਹਨਤੀ ਤੇ ਯੋਗ ਵਿਅਕਤੀ ਦੱਸਦਿਆਂ ਧਾਮੀ ਨੇ ਭਰੋਸਾ ਪ੍ਰਗਟਾਇਆ ਕਿ ਭਾਜਪਾ ਨੂੰ ਉਨ੍ਹਾਂ ਦੇ ਤਜਰਬੇ ਦਾ ਲਾਭ ਆਉਂਦੀਆਂ ਕਈ ਚੋਣਾਂ ਵਿਚ ਜ਼ਰੂਰ ਮਿਲੇਗਾ।