ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ

03/10/2024 11:59:18 AM

ਜੌਨਪੁਰ- ਉੱਤਰ ਪ੍ਰਦੇਸ਼ 'ਚ ਜੌਨਪੁਰ ਜ਼ਿਲ੍ਹੇ ਦੇ ਗੌਰਾਬਾਦਸ਼ਾਹਪੁਰ ਇਲਾਕੇ 'ਚ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਕਾਰ 'ਚ ਸਵਾਰ ਪਿਓ-ਪੁੱਤ ਸਮੇਤ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਕਰੀਬ 2.30 ਵਜੇ ਜੌਨਪੁਰ-ਆਜ਼ਮਗੜ੍ਹ ਰੋਡ 'ਤੇ ਪ੍ਰਸਾਦ ਤਿਰਾਹੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਤੋਂ ਪ੍ਰਯਾਗਰਾਜ ਆ ਰਹੀ ਟੈਂਗੋ ਕਾਰ ਇਕ ਤੇਜ਼ ਰਫਤਾਰ ਟਰੱਕ ਨਾਲ ਟਕਰਾ ਗਈ।

ਇਹ ਵੀ ਪੜ੍ਹੋ- 40 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਬੱਚਾ, ਬਚਾਅ ਮੁਹਿੰਮ 'ਚ ਜੁੱਟੀ NDRF ਦੀ ਟੀਮ (ਵੀਡੀਓ)

ਪੁਲਸ ਮੁਤਾਬਕ ਬਿਹਾਰ ਸੂਬੇ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਰੀਗਾ ਖੇਤਰ ਦੇ ਸਟੇਸ਼ਨ ਰੋਡ ਦੇ ਰਹਿਣ ਵਾਲੇ ਸਾਰੇ ਲੋਕ ਵਿਆਹ ਲਈ ਕੁੜੀ ਵੇਖਣ ਲਈ ਪ੍ਰਯਾਗਰਾਜ ਜਾ ਰਹੇ ਸਨ ਕਿ ਗੌਰਬਾਦਸ਼ਾਹਪੁਰ ਥਾਣਾ ਖੇਤਰ ਦੇ ਪ੍ਰਸਾਦ ਤਿਰਾਹੇ ਨੇੜੇ ਇਕ ਟਰੱਕ ਨੇ ਟੈਂਗੋ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਕਰੀਬ 50 ਮੀਟਰ ਤੱਕ ਘੜੀਸਦੀ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਦੋ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਾਰਾਣਸੀ ਭੇਜ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- ਸਰਕਾਰ ਨੇ ਕੀਤਾ ਵੱਡਾ ਐਲਾਨ, ਹੋਲੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ

ਮ੍ਰਿਤਕਾਂ ਵਿਚ ਅਨੀਸ਼ ਸ਼ਰਮਾ ਪੁੱਤਰ ਗਜਾਧਰ ਸ਼ਰਮਾ (35), ਗਜਾਧਰ ਸ਼ਰਮਾ ਪੁੱਤਰ ਲਕਸ਼ਮਣ ਸ਼ਰਮਾ (60), ਜਵਾਹਰ ਸ਼ਰਮਾ (57) ਪੁੱਤਰ ਰਾਮ ਪ੍ਰਤਾਪ, ਗੌਤਮ ਸ਼ਰਮਾ (17) ਪੁੱਤਰ ਜਵਾਹਰ ਸ਼ਰਮਾ, ਸੋਨਮ (34) ਪਤਨੀ ਬਜਰੰਗ ਸ਼ਰਮਾ ਅਤੇ ਰਿੰਕੂ (32) ਪਤਨੀ ਪਵਨ ਸ਼ਰਮਾ ਸ਼ਾਮਲ ਹਨ। ਬਜਰੰਗ ਸ਼ਰਮਾ ਦੇ 8 ਸਾਲਾ ਪੁੱਤਰ ਯੁਗ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜੀਤੂ ਸ਼ਰਮਾ ਪੁੱਤਰ ਅਵਧੇਸ਼ ਸ਼ਰਮਾ (25) ਮੀਨਾ ਦੇਵੀ ਪਤਨੀ ਗਜਾਧਰ (40) ਨੂੰ ਇਲਾਜ ਲਈ ਵਾਰਾਣਸੀ ਭੇਜਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News