ਖੇਤ ਵੇਚ ਕੇ ਪਤੀ ਨੇ ਪੜ੍ਹਾਇਆ, ਲੇਖਪਾਲ ਬਣਦਿਆਂ ਹੀ ਪਤਨੀ ਨੇ ਫੇਰੀਆਂ ਨਜ਼ਰਾਂ, ਮੰਗਿਆ ਤਲਾਕ

08/01/2023 11:14:54 PM

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ’ਚ ਵੀ ਪੀ. ਸੀ. ਐੱਸ. ਅਧਿਕਾਰੀ ਜੋਤੀ ਮੌਰਿਆ ਵਰਗਾ ਮਾਮਲਾ ਸਾਹਮਣੇ ਆਇਆ ਹੈ। ਇਥੇ ਵਿਆਹ ਤੋਂ ਬਾਅਦ ਪੜ੍ਹ-ਲਿਖ ਕੇ ਲੇਖਪਾਲ ਬਣੀ ਇਕ ਔਰਤ ਨੇ ਕਿਸਾਨ ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ ਤੇ ਅਦਾਲਤ ’ਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਹੈ। ਉਥੇ ਹੀ ਫੈਮਿਲੀ ਕੋਰਟ ਦੇ ਚੀਫ਼ ਜਸਟਿਸ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪਤਨੀ ਵੱਲੋਂ ਦਾਇਰ ਤਲਾਕ ਦੇ ਮੁਕੱਦਮੇ ਨੂੰ ਆਧਾਰਹੀਣ ਦੱਸਦਿਆਂ ਖ਼ਾਰਿਜ ਕਰ ਦਿੱਤਾ ਹੈ। ਦਰਅਸਲ, ਪੂਰਾ ਮਾਮਲਾ ਬਾਰਾਬੰਕੀ ਦੇ ਸਤਰਿਖ ਥਾਣਾ ਖੇਤਰ ਦੇ ਪਿੰਡ ਗਲਾਹਾਮਉ ਦਾ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕਾਂ ਤੇ ਪੁਲਸ ਦਰਮਿਆਨ ਫ਼ਾਸਲਾ ਖ਼ਤਮ ਕਰਨ ਲਈ ਨਿਵੇਕਲਾ ਉਪਰਾਲਾ, CM ਮਾਨ ਨੇ ਲਾਂਚ ਕੀਤੀ ਇਹ ਐਪ

ਇਥੇ ਰਹਿਣ ਵਾਲੇ ਅਮਰੀਸ਼ ਕੁਮਾਰ ਦਾ ਵਿਆਹ ਦੀਪਿਕਾ ਨਾਲ 20 ਫਰਵਰੀ 2009 ਨੂੰ ਜ਼ੈਦਪੁਰ ਥਾਣਾ ਖੇਤਰ ਦੇ ਯਾਕੁਤਗੰਜ ਪਿੰਡ ’ਚ ਦੀਪਿਕਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੀਪਿਕਾ ਦੀ ਗ੍ਰੈਜੂਏਸ਼ਨ ਉਸ ਦੇ ਸਹੁਰੇ ਘਰ ਹੀ ਹੋਈ। ਦੀਪਿਕਾ ਦੇ ਪਤੀ ਅਨੁਸਾਰ ਉਸ ਦੀ ਪੜ੍ਹਾਈ ਵਿਚ ਦਿਲਚਸਪੀ ਨੂੰ ਦੇਖਦੇ ਹੋਏ ਉਸ ਨੇ ਐੱਮ. ਏ. ਅਤੇ ਬੀ. ਐੱਡ. ਕਰਵਾਈ। ਇਸ ਤੋਂ ਬਾਅਦ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਵਿਚ ਐਡਮਿਸ਼ਨ ਕਰਵਾ ਦਿੱਤੀ। ਇਸ ਦੌਰਾਨ ਉਹ ਪਤਨੀ ਨੂੰ ਕੋਚਿੰਗ ਲਿਆਉਣ ਅਤੇ ਲਿਜਾਣ ਦੇ ਨਾਲ-ਨਾਲ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਰਿਹਾ। ਇਸ ਦਰਮਿਆਨ ਆਰਥਿਕ ਤੰਗੀ ਕਾਰਨ ਉਸ ਨੂੰ ਆਪਣਾ ਖੇਤ ਵੀ ਵੇਚਣਾ ਪਿਆ। ਸਾਲ 2018 ਵਿਚ ਪਤਨੀ ਦੀ ਲੇਖਪਾਲ ਦੇ ਅਹੁਦੇ ਲਈ ਹੋ ਗਈ। ਇਸ ਤੋਂਕੁਝ ਮਹੀਨਿਆਂ ਬਾਅਦ ਉਹ ਆਪਣੀ ਅੱਠ ਸਾਲ ਦੀ ਧੀ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ।

ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ, ਕੀਤੀ ਇਹ ਮੰਗ

ਇਸ ਤੋਂ ਬਾਅਦ ਸਾਲ 2018 ’ਚ ਹੀ ਦੀਪਿਕਾ ਨੇ ਪਤੀ ਤੋਂ ਤਲਾਕ ਲਈ ਕੋਰਟ ’ਚ ਅਰਜ਼ੀ ਦਾਇਰ ਕਰ ਦਿੱਤੀ। ਉਥੇ ਹੀ ਪਤੀ ਦਾ ਇਹ ਵੀ ਦੋਸ਼ ਹੈ ਕਿ ਉਸ ਨੇ ਘਰ ਨੂੰ ਬਚਾਉਣ ਲਈ ਪਤਨੀ ਨੂੰ ਕਈ ਵਾਰ ਮਿੰਨਤਾਂ ਵੀ ਕੀਤੀਆਂ ਪਰ ਉਸ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਨਾਲ ਹੀ ਉਸ ਨੂੰ ਆਪਣੀ ਧੀ ਨੂੰ ਮਿਲਣ ਨਹੀਂ ਦਿੱਤਾ ਗਿਆ। ਫਿਲਹਾਲ, ਮਾਮਲੇ ’ਚ ਫੈਮਿਲੀ ਕੋਰਟ ਦੇ ਚੀਫ਼ ਜਸਟਿਸ ਦੁਰਗਾ ਨਾਰਾਇਣ ਸਿੰਘ ਨੇ ਸੁਣਵਾਈ ਕਰਦਿਆਂ ਪਤਨੀ ਵੱਲੋਂ 27 ਜੁਲਾਈ 2023 ਨੂੰ ਦਾਇਰ ਤਲਾਕ ਦੇ ਕੇਸ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਿਜ ਕਰ ਦਿੱਤਾ ਹੈ। ਉਥੇ ਹੀ ਇਸ ਮਾਮਲੇ ’ਚ ਦੀਪਿਕਾ ਨੇ ਦੱਸਿਆ ਕਿ ਉਹ ਘਰ ਦਾ ਕੰਮ ਕਰਨ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ’ਚ ਪੜ੍ਹਾ ਕੇ ਘਰ ਦਾ ਖਰਚਾ ਵੀ ਚਲਾਉਂਦੀ ਸੀ। ਮਗਰ, ਘਰਵਾਲੇ ਇਸ ਤੋਂ ਸੰਤੁਸ਼ਟ ਨਹੀਂ ਸਨ। ਉਹ ਹਰ ਰੋਜ਼ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਇਸੇ ਤੋਂ ਤੰਗ ਆ ਕੇ ਉਹ ਆਪਣੇ ਪੇਕੇ ਘਰ ਚਲੀ ਗਈ ਅਤੇ ਉਥੋਂ ਪੜ੍ਹ ਲਿਖ ਕੇ ਲੇਖਪਾਲ ਬਣ ਗਈ। ਹੁਣ ਉਨ੍ਹਾਂ ਲੋਕਾਂ ਤੋਂ ਛੁਟਕਾਰਾ ਪਾਉਣ ਲਈ ਤਲਾਕ ਦਾ ਕੇਸ ਦਾਇਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਵਿਰੁੱਧ ਲੜਾਈ ’ਚ ਪੰਜਾਬ ਪੁਲਸ ਨੂੰ ਮਿਲੀ ਸਫ਼ਲਤਾ, 14 ਪਿੰਡਾਂ ਨੇ ਪਾਸ ਕੀਤੇ ਇਹ ਮਤੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Manoj

Content Editor

Related News