ਸੀਮਾ ਹੈਦਰ ਪਹੁੰਚੀ ਰਾਸ਼ਟਰਪਤੀ ਕੋਲ, ਕਿਹਾ- ਸਰਕਾਰ ਮੈਨੂੰ ਜੇਲ੍ਹ ’ਚ ਸੁੱਟ ਦੇਵੇ ਪਰ ਪਾਕਿ ਨਾ ਭੇਜੇ

Saturday, Jul 22, 2023 - 10:46 AM (IST)

ਸੀਮਾ ਹੈਦਰ ਪਹੁੰਚੀ ਰਾਸ਼ਟਰਪਤੀ ਕੋਲ, ਕਿਹਾ- ਸਰਕਾਰ ਮੈਨੂੰ ਜੇਲ੍ਹ ’ਚ ਸੁੱਟ ਦੇਵੇ ਪਰ ਪਾਕਿ ਨਾ ਭੇਜੇ

ਗ੍ਰੇਟਰ ਨੋਇਡਾ (ਅਨਸ)- ਪਾਕਿਸਤਾਨ ਤੋਂ ਨਾਜਾਇਜ਼ ਢੰਗ ਨਾਲ ਭਾਰਤ ਆਈ ਸੀਮਾ ਹੈਦਰ ਨੇ ਹਿੰਦੂਸਤਾਨ ਦੀ ਨਾਗਰਿਕਤਾ ਲਈ ਰਾਸ਼ਟਰਪਤੀ ਕੋਲ ਦਿਆ ਪਟੀਸ਼ਨ ਲਈ ਗੁਹਾਰ ਲਗਾ ਕੇ ਅਰਜ਼ੀ ਦਿੱਤੀ ਹੈ। ਸੀਮਾ ਨੇ ਕਿਹਾ ਕਿ ਉਸਨੂੰ ਪਾਕਿਸਤਾਨ ਨਾ ਭੇਜਿਆ ਜਾਵੇ ਨਹੀਂ ਤਾਂ ਉਹ ਮੌਤ ਦੇ ਮੂੰਹ ਵਿਚ ਚਲੀ ਜਾਏਗੀ। ਉਸ ਨੂੰ ਭਾਵੇਂ ਜਿਥੇ ਰੱਖੋ ਭਾਰਤ ਵਿਚ ਪਰ ਉਸ ਨੂੰ ਸਚਿਨ ਅਤੇ ਉਸ ਦੇ ਬੱਚਿਆਂ ਨਾਲ ਇਥੇ ਹੀ ਰਹਿਣ ਦਿਓ। ਉਸ ਨੇ ਕਿਹਾ ਕਿ ਮੇਰਾ ਕਸੂਰ ਸਿਰਫ ਇੰਨਾ ਹੈ ਕਿ ਮੈਂ ਗਲਤ ਢੰਗ ਨਾਲ ਭਾਰਤ ਆਈ ਹਾਂ। 

ਉਸ ਨੇ ਕਿਹਾ ਕਿ ਮੈਨੂੰ ਸਰਕਾਰ ਜੇਲ੍ਹ ’ਚ ਸੁੱਟ ਦੇਵੇ ਪਰ ਮੈਨੂੰ ਪਾਕਿਸਤਾਨ ਨਾ ਭੇਜੇ, ਨਹੀਂ ਤਾਂ ਉੱਥੇ ਮੇਰਾ ਕਤਲ ਕਰ ਦਿੱਤਾ ਜਾਵੇਗਾ। ਸੀਮਾ ਨੇ ਇਹ ਵੀ ਦੱਸਿਆ ਕਿ ਉਸ ਦਾ ਭਰਾ 2022 ਵਿਚ ਪਾਕਿਸਤਾਨੀ ਆਰਮੀ ਵਿਚ ਭਰਤੀ ਹੋਇਆ ਸੀ ਪਰ ਉਹ ਸਭ ਤੋਂ ਹੇਠਲੇ ਰੈਂਕ ’ਤੇ ਹੈ। ਸੀਮਾ ਨੇ ਦੱਸਿਆ ਕਿ ਜੋ ਉਸ ਦੇ ਚਾਚਾ ਦੀ ਗੱਲ ਆ ਰਹੀ ਹੈ ਉਹ ਪਾਕਿਸਤਾਨੀ ਆਰਮੀ ਵਿਚ ਸਨ, ਤਾਂ ਉਹ ਉਸਦੇ ਪੈਦਾ ਹੋਣ ਤੋਂ ਪਹਿਲਾਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News