ਖਾਲੀ ਕੋਚ ਦੇਖ ਕੁਲੀ ਨੇ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੁਲਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Monday, Feb 03, 2025 - 02:00 AM (IST)

ਖਾਲੀ ਕੋਚ ਦੇਖ ਕੁਲੀ ਨੇ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੁਲਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਮੁੰਬਈ : ਮੁੰਬਈ ਦੇ ਬਾਂਦਰਾ ਟਰਮੀਨਸ 'ਤੇ ਲੰਬੀ ਦੂਰੀ ਦੀ ਰੇਲ ਗੱਡੀ 'ਚ ਇਕ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਇਕ ਕੁਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਇਕ 'ਅੱਧਖੜ ਉਮਰ' ਦੀ ਔਰਤ ਅਤੇ ਉਸ ਦਾ ਬੇਟਾ ਸ਼ਨੀਵਾਰ ਰਾਤ ਟ੍ਰੇਨ ਰਾਹੀਂ ਬਾਂਦਰਾ ਟਰਮੀਨਸ ਪਹੁੰਚੇ। ਟਰੇਨ ਤੋਂ ਉਤਰ ਕੇ ਉਹ ਦੂਜੀ ਟਰੇਨ 'ਚ ਚੜ੍ਹ ਗਈ ਜੋ ਪਲੇਟਫਾਰਮ ਦੇ ਦੂਜੇ ਪਾਸੇ ਖੜ੍ਹੀ ਸੀ। ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਸ ਸਮੇਂ ਦੂਜੀ ਰੇਲ ਗੱਡੀ ਵਿੱਚ ਕੋਈ ਯਾਤਰੀ ਨਹੀਂ ਸੀ।

ਇਹ ਵੀ ਪੜ੍ਹੋ : ਇਸਰੋ ਦੇ 100ਵੇਂ ਮਿਸ਼ਨ ਨੂੰ ਵੱਡਾ ਝਟਕਾ, NavIC ਸੈਟੇਲਾਈਟ 'ਚ ਆਈ ਖ਼ਰਾਬੀ

ਐੱਫਆਈਆਰ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਦੂਜੀ ਰੇਲ ਗੱਡੀ ਵਿੱਚ ਇੱਕ ਕੁਲੀ ਮੌਜੂਦ ਸੀ ਅਤੇ ਉਸਨੇ ਕਥਿਤ ਤੌਰ 'ਤੇ ਔਰਤ ਨਾਲ ਜਬਰ-ਜ਼ਿਨਾਹ ਕੀਤਾ। ਔਰਤ ਨਾਲ ਛੇੜਛਾੜ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਔਰਤ ਨੇ ਬਾਂਦਰਾ ਜੀਆਰਪੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਕਿਹਾ ਕਿ ਰੇਲਵੇ ਪੁਲਸ ਨੇ ਕੁਲੀ ਦਾ ਪਤਾ ਲਗਾਉਣ ਲਈ ਕਈ ਨਿਗਰਾਨੀ ਕੈਮਰਿਆਂ ਦੀ ਫੁਟੇਜ ਸਕੈਨ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਕੁਲੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੱਖ ਸਕਦਾ : ਉਪ ਰਾਸ਼ਟਰਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News