ਜੰਮੂ : ਬਾਰਾਮੂਲਾ ''ਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੇ 2 ਸਹਿਯੋਗੀਆਂ ਨੂੰ ਕੀਤਾ ਗ੍ਰਿਫ਼ਤਾਰ

03/07/2023 2:49:19 PM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀ ਦੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵਿਸ਼ੇਸ਼ ਜਾਣਕਾਰੀ ਦੇ ਆਧਾਰ 'ਤੇ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਮੋਨਚਖੁਦ ਕੁੰਜੇਰ ਪਿੰਡ 'ਚ ਘੇਰਾਬੰਦੀ ਅਤੇ ਤਲਾਸ਼ ਮੁਹਿੰਮ (ਕਾਸੋ) ਦੌਰਾਨ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੇ ਸਹਿਯੋਗੀ ਸਮੂਹ ਦਿ ਰੇਜਿਸਟੈਂਸ ਫਰੰਟ ਨਾਲ ਜੁੜੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਸੋ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੇ ਸ਼ੱਕੀ ਸਹਿਯੋਗੀ ਜੰਦਪਾਲ ਕੁੰਜੁਰ ਵਾਸੀ ਖੁਰਸ਼ੀਦ ਅਹਿਮਦ ਖਾਨ ਅਤੇ ਰਿਆਜ਼ ਅਹਿਮਦ ਖਾਨ ਨੂੰ ਫੜਿਆ ਹੈ।

ਪੁਲਸ ਨੇ ਕਿਹਾ,''ਪੁੱਛ-ਗਿੱਛ ਦੌਰਾਨ ਦੋਵੇਂ ਸ਼ੱਕੀਆਂ ਨੇ ਖੁਲਾਸਾ ਕੀਤਾ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ (ਟੀ.ਆਰ.ਐੱਫ.) ਨਾਲ ਅੱਤਵਾਦੀਆਂ ਦੇ ਸਹਿਯੋਗੀਆਂ ਵਜੋਂ ਕੰਮ ਕਰਦੇ ਹਨ। ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਕੋਲੋਂ 2 ਏ.ਕੇ. 47 ਮੈਗਜ਼ੀਨ, 15 ਰਾਊਂਡ ਗੋਲੀ ਅਤੇ ਐੱਲ.ਈ.ਟੀ.-ਟੀ.ਆਰ.ਐੱਫ. ਦੇ 20 ਪੋਸਟਰ ਬਰਾਮਦ ਕੀਤੇ ਹਨ। ਪੁਲਸ ਨੇ ਕਿਹਾ,''ਕੁੰਜੇਰ ਅਤੇ ਉਸ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਅੱਤਵਾਦੀਆਂ ਦੇ ਸਹਿਯੋਗੀਆਂ ਨੇ ਗੋਲਾ-ਬਾਰੂਦ ਹਾਸਲ ਕੀਤਾ।'' ਉਨ੍ਹਾਂ ਦੱਸਿਆ ਕਿ ਕੁੰਜੇਰ ਥਾਣੇ 'ਚ ਅੱਤਵਾਦੀਆਂ ਦੇ ਦੋਹਾਂ ਸਹਿਯੋਗੀਆਂ ਖ਼ਿਲਾਫ਼ ਹਥਿਆਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।


DIsha

Content Editor

Related News