ਸੁਰੱਖਿਆ ਫ਼ੋਰਸਾਂ ਭਾਰੀ ਮਾਤਰਾ ''ਚ ਹਥਿਆਰ ਤੇ ਗੋਲਾ ਬਾਰੂਦ ਕੀਤਾ ਬਰਾਮਦ

Saturday, Oct 26, 2024 - 01:00 PM (IST)

ਸੁਰੱਖਿਆ ਫ਼ੋਰਸਾਂ ਭਾਰੀ ਮਾਤਰਾ ''ਚ ਹਥਿਆਰ ਤੇ ਗੋਲਾ ਬਾਰੂਦ ਕੀਤਾ ਬਰਾਮਦ

ਇੰਫਾਲ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਭਾਰੀ ਮਾਤਰਾ 'ਚ ਹਥਿਆਰ ਅਤੇ ਵਿਸਫ਼ੋਟਕ ਬਰਾਮਦ ਕੀਤੇ ਹਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਬਰਾਮਦਗੀ ਮਣੀਪੁਰ ਦੇ ਬਿਸ਼ਨੁਪੁਰ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ 'ਚੋਂ ਹੋਈ। ਪੁਲਸ ਨੇ ਦੱਸਿਆ ਕਿ ਬਿਸ਼ਨੁਪੁਰ ਜ਼ਿਲ੍ਹੇ ਦੇ ਉਯੁੰਗਮਾਖੋਂਗ 'ਚ ਸ਼ੁੱਕਰਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਇਕ ਮੈਗਜ਼ੀਨ ਨਾਲ 7.62 ਐੱਮ.ਐੱਮ. ਦੀ ਇਕ 'ਸੈਲਫ ਲੋਡਿੰਗ' ਰਾਈਫਲ, 6 ਹੱਥਗੋਲੇ, ਚਾਰ 'ਗ੍ਰਨੇਡ ਆਰਮ ਰਿੰਗ', ਹੰਝੂ ਗੈਸ ਦੇ ਗੋਲੇ, ਤਿੰਨ 'ਸਟਿੰਗਰ' ਗ੍ਰਨੇਡ ਅਤੇ 2.3 ਕਿਲੋਗ੍ਰਾਮ ਭਾਰ ਦਾ ਇਕ 'ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.)' ਬਰਾਮਦ ਕੀਤਾ ਗਿਆ ਹੈ।

ਪੁਲਸ ਨੇ ਦੱਸਿਆ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਸ਼ਾਂਤੀਪੁਰ ਮਾਖਾ ਲੇਈਕਾਈ 'ਚ ਇਕ ਅਜਿਹੀ ਹੋਰ ਮੁਹਿੰਮ ਦੌਰਾਨ ਇਕ 'ਸਿੰਗਲ ਬੈਰਲ' ਬੰਦੂਕ, 9 ਐੱਮ.ਐੱਮ. ਦੀਆਂ 2 ਪਿਸਤੌਲਾਂ, 2 ਮੈਗਜ਼ੀਨ, ਇਕ 7.62 ਐੱਲ.ਐੱਮ.ਜੀ. ਮੈਗਜ਼ੀਨ ਅਤੇ ਡੇਟੋਨੇਟਰ ਨਾਲ ਤਿੰਨ ਹੱਥਗੋਲੇ (ਐੱਸ.-67) ਬਰਾਮਦ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News