ਸੁਰੱਖਿਆ ਫ਼ੋਰਸਾਂ ਨੇ ਜੰਗਲਾਤ ਖੇਤਰ ''ਚ ਅੱਤਵਾਦੀ ਟਿਕਾਣੇ ਦਾ ਕੀਤਾ ਪਰਦਾਫਾਸ਼
Friday, Jul 31, 2026 - 01:53 PM (IST)
ਜੰਮੂ- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਇਕ ਜੰਗਲਾਤ ਖੇਤਰ 'ਚ ਸਥਿਤ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਉੱਥੋਂ ਰਾਸ਼ਨ ਅਤੇ ਭਾਂਡੇ ਬਰਾਮਦ ਕੀਤੇ ਹਨ। ਅਧਿਕਾਰੀਆਂ ਅਨੁਸਾਰ, ਇਹ ਟਿਕਾਣਾ ਵੀਰਵਾਰ ਸ਼ਾਮ ਥਾਣਾ ਮੰਡੀ ਦੇ ਭੰਗਾਈ ਜੰਗਲਾਤ ਖੇਤਰ 'ਚ ਚਲਾਈ ਗਈ ਮੁਹਿੰਮ ਦੌਰਾਨ ਮਿਲਿਆ। ਉਨ੍ਹਾਂ ਦੱਸਿਆ ਕਿ ਇਹ ਟਿਕਾਣਾ ਸੰਘਣੇ ਜੰਗਲ 'ਚ ਝਾੜੀਆਂ ਵਿਚਾਲੇ ਬਣਾਇਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸਾਮਾਨ 'ਚ ਚੌਲਾਂ ਦੇ 2 ਪੈਕੇਟ, ਨੂਡਲਜ਼, ਇਕ ਚਾਕੂ, ਇਕ ਲਾਈਟਰ, ਪਲਾਸਟਿਕ ਦੀ ਇਕ ਸ਼ੀਟ, ਪੁਰਾਣਾ ਕੰਬਲ, ਗੈਸ ਸਟੋਵ ਦਾ ਨੋਜਲ, 2 ਮੋਮਬੱਤੀਆਂ ਅਤੇ ਪਲਾਸਟਿਕ ਦੀ ਇਕ ਬੋਤਲ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅੰਤਿਮ ਸੂਚਨਾ ਮਿਲਣ ਤੱਕ ਇਲਾਕੇ 'ਚ ਤਲਾਸ਼ ਮੁਹਿੰਮ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
