ਖੇਤਾਂ ''ਚੋਂ ਲੱਭਿਆ ਮੋਰਟਾਰ ! ਫ਼ੌਜ ਨੇ ਸੁਰੱਖਿਅਤ ਤਰੀਕੇ ਨਾਲ ਕੀਤਾ ਨਸ਼ਟ

Tuesday, Jul 28, 2026 - 04:46 PM (IST)

ਖੇਤਾਂ ''ਚੋਂ ਲੱਭਿਆ ਮੋਰਟਾਰ ! ਫ਼ੌਜ ਨੇ ਸੁਰੱਖਿਅਤ ਤਰੀਕੇ ਨਾਲ ਕੀਤਾ ਨਸ਼ਟ

ਜੰਮੂ-ਕਸ਼ਮੀਰ- ਰਾਜੌਰੀ ਜ਼ਿਲ੍ਹੇ ਦੀ ਥੰਨਾਮੰਡੀ ਤਹਿਸੀਲ ਦੇ ਰਾਜਧਾਨੀ ਖੇਤਰ ਦੇ ਕਯਾਨ ਪਿੰਡ ਵਿਚ ਇਕ ਖੇਤ ’ਚੋਂ ਬਰਾਮਦ 51 ਐੱਮ. ਐੱਮ. ਦਾ ਮੋਰਟਾਰ ਸ਼ੈੱਲ ਭਾਰਤੀ ਫੌਜ ਦੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਸੋਮਵਾਰ ਨੂੰ ਕੰਟਰੋਲਡ ਧਮਾਕਾ ਕਰ ਕੇ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਦੀ ਨਜ਼ਰ ਸ਼ੱਕੀ ਵਸਤੂ ’ਤੇ ਪਈ। ਸਥਾਨਕ ਲੋਕਾਂ ਨੇ ਬਿਨਾਂ ਸਮਾਂ ਗੁਆਏ ਇਸਦੀ ਜਾਣਕਾਰੀ ਸੁਰੱਖਿਆ ਫੋਰਸਾਂ ਨੂੰ ਦਿੱਤੀ। ਸੂਚਨਾ ਮਿਲਦੇ ਹੀ ਭਾਰਤੀ ਫੌਜ ਦੀ ਟੀਮ ਅਤੇ ਬੰਬ ਨਕਾਰਾ ਕਰਨ ਵਾਲਾ ਦਸਤਾ ਮੌਕੇ ’ਤੇ ਪਹੁੰਚਿਆ ਅਤੇ ਖੇਤਰ ਨੂੰ ਸੁਰੱਖਿਅਤ ਕਰਦੇ ਹੋਏ ਮੋਰਟਾਰ ਸ਼ੈੱਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।

ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਕੋਈ ਵੀ ਸ਼ੱਕੀ ਜਾਂ ਧਮਾਕਾਖੇਜ਼ ਵਰਗੀ ਜਾਪਦੀ ਵਸਤੂ ਦਿਖਾਈ ਦੇਵੇ, ਤਾਂ ਉਸਨੂੰ ਹੱਥ ਨਾ ਲਗਾਉਣ ਅਤੇ ਤੁਰੰਤ ਪੁਲਸ ਜਾਂ ਸੁਰੱਖਿਆ ਫੋਰਸ ਨੂੰ ਇਸਦੀ ਜਾਣਕਾਰੀ ਦੇਣ।


author

Harpreet SIngh

Content Editor

Related News