ਇੰਟਰਨੈੱਟ ਬੰਦ ! ਡੋਡਾ ''ਚ ਸੁਰੱਖਿਆ ਕਰਮਚਾਰੀਆਂ ''ਤੇ ਹਮਲੇ ਮਗਰੋਂ ਵਿਗੜੇ ਹਾਲਾਤ, 1 ਦੀ ਮੌਤ

Saturday, Jul 18, 2026 - 10:10 AM (IST)

ਇੰਟਰਨੈੱਟ ਬੰਦ ! ਡੋਡਾ ''ਚ ਸੁਰੱਖਿਆ ਕਰਮਚਾਰੀਆਂ ''ਤੇ ਹਮਲੇ ਮਗਰੋਂ ਵਿਗੜੇ ਹਾਲਾਤ, 1 ਦੀ ਮੌਤ

ਭਦਰਵਾਹ (ਜੰਮੂ-ਕਸ਼ਮੀਰ) - ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ ਇਕ ਵਿਅਕਤੀ ਵੱਲੋਂ ਸੁਰੱਖਿਆ ਕਰਮਚਾਰੀਆਂ ’ਤੇ ਹਮਲਾ ਕਰ ਕੇ ਸਰਕਾਰੀ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਹਮਲਾਵਰ ਦੀ ਮੌਤ ਹੋ ਗਈ, ਜਦੋਂ ਕਿ ਵਿਸ਼ੇਸ਼ ਮੁਹਿੰਮ ਸਮੂਹ (ਐੱਸ. ਓ. ਜੀ.) ਦੇ 3 ਜਵਾਨ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਇਕ ਧਾਰਮਿਕ ਪ੍ਰਚਾਰਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਾਲਾਂਕਿ, ਘਟਨਾ ਨਾਲ ਉਸਦਾ ਕੀ ਸਬੰਧ ਹੈ, ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ।

ਪੜ੍ਹੋ ਇਹ ਵੀ - 4,00,00,000 ਦੀ ਫਿਰੌਤੀ ਮਾਮਲੇ 'ਚ ਪੰਜਾਬ ਪੁਲਸ ਦਾ SHO ਗ੍ਰਿਫ਼ਤਾਰ

ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉੱਚਾਈ ਵਾਲੇ ਖੇਤਰ ਵਿਚ ਸ਼ੱਕੀ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਓ. ਜੀ. ਦੀ ਇਕ ਟੀਮ ਵੀਰਵਾਰ ਨੂੰ ਭਦਰਵਾਹ ਕਸਬੇ ਤੋਂ ਲੱਗਭਗ 35 ਕਿਲੋਮੀਟਰ ਦੂਰ ਜਾਈ-ਗੰਦੋਹ ਮਾਰਗ ’ਤੇ ਘਾਤ ਲਗਾ ਕੇ ਬੈਠੀ ਸੀ। ਉਨ੍ਹਾਂ ਦੱਸਿਆ ਕਿ ਰਾਤ ਕਰੀਬ ਸਾਢੇ 11 ਵਜੇ ਐੱਸ. ਓ. ਜੀ. ਟੀਮ ਨੇ ਇਕ ਨੌਜਵਾਨ ਨੂੰ ਰੋਕਿਆ, ਜਿਸ ਨੇ ਕਥਿਤ ਤੌਰ ’ਤੇ ਸੁਰੱਖਿਆ ਕਰਮਚਾਰੀਆਂ ’ਤੇ ਹਮਲਾ ਕਰ ਕੇ ਉਨ੍ਹਾਂ ਦੀ ਸਰਕਾਰੀ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਦੱਸਿਆ ਕਿ ਹੱਥੋਪਾਈ ਦੌਰਾਨ ਐੱਸ. ਓ. ਜੀ. ਦੇ ਇਕ ਜਵਾਨ ਨੇ ਗੋਲੀ ਚਲਾ ਦਿੱਤੀ। ਇਸ ਵਿਚ ਨੌਜਵਾਨ ਨੂੰ ਗੋਲੀ ਲੱਗੀ, ਜਦੋਂ ਕਿ 3 ਪੁਲਸ ਕਰਮਚਾਰੀ ਵੀ ਜ਼ਖ਼ਮੀ ਹੋ ਗਏ।

ਪੜ੍ਹੋ ਇਹ ਵੀ - ਜੇਲ੍ਹ ਤੋਂ ਜ਼ਮਾਨਤ 'ਤੇ ਆਏ ਬੰਦੇ ਨੇ ਕਰ 'ਤਾ ਕਾਂਡ: ਘਰਵਾਲੀ ਤੇ 2 ਪੁੱਤਾਂ ਸਣੇ ਮਾਰ 'ਤੇ 6 ਲੋਕ

ਅਧਿਕਾਰੀਆਂ ਅਨੁਸਾਰ, ਚਾਰਾਂ ਨੂੰ ਪਹਿਲਾਂ ਭਦਰਵਾਹ ਦੇ ਉਪ-ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਿਹਤਰ ਇਲਾਜ ਲਈ ਡੋਡਾ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ। ਚਿਕਾ ਪਿੰਡ ਦੇ ਰਹਿਣ ਵਾਲੇ 30 ਸਾਲਾ ਆਰਿਫ਼ ਹੁਸੈਨ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਮਾਮਲੇ ਵਿਚ ਇਕ ਧਾਰਮਿਕ ਪ੍ਰਚਾਰਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸਾਵਧਾਨੀ ਵਜੋਂ ਭਦਰਵਾਹ ਸ਼ਹਿਰ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਅਤੇ ਪੁਲਸ ਦੀਆਂ ਵਾਧੂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੇ ਜਾਈ ਖੇਤਰ ਵਿਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ - 3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ ਦੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News