ਅੰਤਰਰਾਸ਼ਟਰੀ ਸਰਹੱਦ ਕੋਲ BSF ਜਵਾਨਾਂ ਨੇ ਫੜਿਆ ਪਾਕਿਸਤਾਨੀ ਘੁਸਪੈਠੀਆ

Wednesday, Jul 22, 2026 - 01:23 PM (IST)

ਅੰਤਰਰਾਸ਼ਟਰੀ ਸਰਹੱਦ ਕੋਲ BSF ਜਵਾਨਾਂ ਨੇ ਫੜਿਆ ਪਾਕਿਸਤਾਨੀ ਘੁਸਪੈਠੀਆ

ਜੰਮੂ- ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਦੇ ਜਵਾਨਾਂ ਨੇ ਜੰਮੂ ਦੇ ਅਖਨੂਰ ਇਲਾਕੇ ਦੇ ਖੌੜ ਸਥਿਤ ਪਰਗਵਾਲ ਖੇਤਰ 'ਚ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤੀ ਖੇਤਰ 'ਚ ਆਉਣ ਦੀ ਕੋਸ਼ਿਸ਼ ਕਰ ਰਹੇ ਇਕ ਘੁਸਪੈਠੀਏ ਨੂੰ ਹਿਰਾਸਤ 'ਚ ਲਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 20-21 ਜੁਲਾਈ ਦੀ ਦਰਮਿਆਨੀ ਰਾਤ ਬੀਐੱਸਐੱਫ ਦੇ ਜਵਾਨਾਂ ਨੇ ਖੌੜ ਸਥਿਤ ਮਲਾਬੈਲਾ ਸਰਹੱਦ ਚੌਕੀ (ਬੀਓਪੀ) 'ਤੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਪਾਕਿਸਤਾਨੀ ਨਾਗਰਿਕ ਨੂੰ ਫੜ ਲਿਆ। 

ਉਨ੍ਹਾਂ ਦੱਸਿਆ,''ਜਵਾਨਾਂ ਨੇ ਸਰਹੱਦ ਕੋਲ ਸ਼ੱਕੀ ਗਤੀਵਿਧੀ ਦੇਖੀ ਅਤੇ ਸੰਤਰੀ ਦੇ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਉਹ ਵਿਅਕਤੀ ਭਾਰਤੀ ਸਰਹੱਦ ਵੱਲ ਵਧਦਾ ਰਿਹਾ। ਇਸ ਦੇ ਬਾਅਦ ਉਸ ਨੂੰ ਕਾਬੂ 'ਚ ਕਰ ਕੇ ਹਿਰਾਸਤ 'ਚ ਲੈ ਲਿਆ ਗਿਆ।'' ਫੜੇ ਗਏ ਵਿਅਕਤੀ ਦੀ ਪਛਾਣ ਪਾਕਿਸਤਾਨ ਦੇ ਪਿੰਡੀ ਪਿੰਡ ਵਾਸੀ ਮੁਹੰਮਦ ਰਫੀਕ ਉਰਫ਼ ਕਾਲਾ (53) ਵਜੋਂ ਹੋਈ ਹੈ। ਅਧਿਕਾਰੀਆਂ ਅਨੁਸਾਰ, ਪੁੱਛ-ਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਵਿਆਹੁਤਾ ਭੈਣ ਨੂੰ ਮਿਲਣ ਲਈ ਲੂਨੀ ਪਿੰਡ (ਪਾਕਿਸਤਾਨ) ਤੋਂ ਨਿਕਲਿਆ ਸੀ ਅਤੇ ਜੰਗ ਪਿੰਡ (ਪਾਕਿਸਤਾਨ) ਵੱਲ ਜਾ ਰਿਹਾ ਸੀ। ਉਨ੍ਹਾਂ ਕਿਹਾ,''ਉਸ ਕੋਲੋਂ ਪਾਕਿਸਤਾਨੀ ਰਾਸ਼ਟਰੀ ਪਛਾਣ ਪੱਤਰ, ਐਨਕ, ਸਿਗਰੇਟ ਦਾ ਪੈਕੇਟ, ਲਾਈਟਰ, ਤੰਬਾਕੂ, ਇਕ ਬਟੂਆ ਅਤੇ ਕੁਝ ਖਾਣ-ਪੀਣ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News