ਸਵੱਛ ਊਰਜਾ ਮਿਸ਼ਨ ਵੱਲ ਭਾਰਤ ਦਾ ਵੱਡਾ ਕਦਮ ! ਪੁਗਾ ਘਾਟੀ ''ਚ ਦੇਸ਼ ਦੇ ਪਹਿਲੇ ਤੇ ਸਭ ਤੋਂ ਡੂੰਘੇ ਜੀਓਥਰਮਲ ਖੂਹ ਸ਼ੁਰੂ
Saturday, Jul 18, 2026 - 01:13 PM (IST)
ਲੇਹ/ਜੰਮੂ- ਭਾਰਤ ਦੇ ਸਵੱਛ ਊਰਜਾ ਮਿਸ਼ਨ ਵਿਚ ਇਕ ਅਹਿਮ ਪੜਾਅ ਵਜੋਂ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸ਼ੁੱਕਰਵਾਰ ਨੂੰ ਲੱਦਾਖ ਦੀ ਪੁਗਾ ਘਾਟੀ ਵਿਚ ਭਾਰਤ ਦੇ ਪਹਿਲੇ ਅਤੇ ਸਭ ਤੋਂ ਡੂੰਘੇ 2 ਜੀਓਥਰਮਲ ਖੂਹਾਂ ਨੂੰ ਚਾਲੂ ਕੀਤਾ। ਇਨ੍ਹਾਂ ਨੂੰ ਓ. ਐੱਨ. ਜੀ. ਸੀ. ਐਨਰਜੀ ਸੈਂਟਰ ਨੇ ਤਿਆਰ ਕੀਤਾ ਹੈ। ਉਪ-ਰਾਜਪਾਲ ਵੀ. ਕੇ. ਸਕਸੈਨਾ ਨੇ ਕਿਹਾ ਕਿ ਇਹ ਵਿਕਾਸ ਲੱਦਾਖ ਵਿਚ ਭਾਰਤ ਦੇ ਪਹਿਲੇ ਜੀਓਥਰਮਲ ਪਾਵਰ ਪਲਾਂਟ ਦੀ ਸਥਾਪਨਾ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ।

14,000 ਫੁੱਟ ਤੋਂ ਵੱਧ ਦੀ ਉੱਚਾਈ ’ਤੇ 1000 ਮੀਟਰ ਡੂੰਘੇ 2 ਖੂਹਾਂ ਨੂੰ ਚਾਲੂ ਕਰਨ ਨਾਲ ਲੱਦਾਖ ਦੇ ਸਵੱਛ ਊਰਜਾ ਹੱਬ ਬਣਨ ਦੇ ਸਫ਼ਰ ਨੂੰ ਕਾਫੀ ਰਫਤਾਰ ਮਿਲੇਗੀ। ਇਹ ਹੱਬ ਨਵਿਆਉਣਯੋਗ ਸਰੋਤਾਂ ਨਾਲ ਚੱਲੇਗਾ, ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਚਿਆ ਸੀ। ਇਹ ਪ੍ਰਾਜੈਕਟ ਪੀ. ਐੱਮ. ਦੇ ਕਾਰਬਨ-ਨਿਊਟਰਲ ਲੱਦਾਖ ਦੇ ਵਿਜ਼ਨ ਅਤੇ ਭਵਿੱਖ ਦੀ ਸੁਰੱਖਿਆ ਲਈ ਬਦਲਵੇਂ, ਨਵਿਆਉਣਯੋਗ ਊਰਜਾ ਸਰੋਤਾਂ ਦੀ ਵਰਤੋਂ ਕਰਨ ਦੇ ਸੱਦੇ ਨੂੰ ਵੀ ਪੂਰਾ ਕਰਦਾ ਹੈ।

ਇਹ 2 ਜੀਓਥਰਮਲ ਖੂਹ ਪੁਗਾ ਵਿਚ 1 ਐੱਮ.ਵੀ. ਦੇ ਪਾਇਲਟ ਜੀਓਥਰਮਲ ਪਾਵਰ ਪ੍ਰਾਜੈਕਟ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਬਹੁਤ ਜ਼ਰੂਰੀ ਹਨ। ਇਹ ਭਾਰਤ ਦਾ ਪਹਿਲਾ ਡੈਮੋਨਸਟ੍ਰੇਸ਼ਨ-ਸਕੇਲ ਜੀਓਥਰਮਲ ਪਾਵਰ ਪ੍ਰਾਜੈਕਟ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
