ਸੁਰੱਖਿਆ ਫੋਰਸਾਂ ਨੇ ਜੰਮੂ ’ਚ ਲਸ਼ਕਰ ਅੱਤਵਾਦੀਆਂ ਦੇ 2 ਘਰ ਕੀਤੇ ਤਬਾਹ
Friday, Jul 24, 2026 - 10:24 AM (IST)
ਸ਼੍ਰੀਨਗਰ (ਏਜੰਸੀ)- ਜੰਮੂ-ਕਸ਼ਮੀਰ ਦੇ ਅਨੰਤਨਾਗ ’ਚ ਇਕ ਪੁਲਸ ਮੁਲਾਜ਼ਮ ਦੇ ਕਤਲ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਕਾਰਵਾਈ ਤੇਜ਼ ਕਰਦਿਆਂ ਦੱਖਣੀ ਕਸ਼ਮੀਰ ’ਚ ਅੱਤਵਾਦੀਆਂ ਦੇ ਪਰਿਵਾਰਾਂ ਦੇ 2 ਘਰਾਂ ਨੂੰ ਕਥਿਤ ਤੌਰ ’ਤੇ ਤਬਾਹ ਕਰ ਦਿੱਤਾ। ਜਾਣਕਾਰੀ ਅਨੁਸਾਰ ਭੰਨਤੋੜ ਦੀ ਸ਼ੁਰੂਆਤ ਬੁੱਧਵਾਰ ਰਾਤ ਅਨੰਤਨਾਗ ਦੇ ਬਿਜਬੇਹਰਾ ’ਚ ਲਸ਼ਕਰ-ਏ-ਤੋਇਬਾ ਦੇ ਮੈਂਬਰ ਆਦਿਲ ਅਹਿਮਦ ਥੋਕਰ ਦੇ ਪਰਿਵਾਰ ਦੇ ਘਰ ਤੋਂ ਹੋਈ।

ਤਬਾਹ ਕੀਤਾ ਗਿਆ ਇਕ ਹੋਰ ਘਰ ਹਾਰੂਨ ਗਨਈ ਦੇ ਪਰਿਵਾਰ ਦਾ ਸੀ। ਵੱਡੀ ਕਾਰਵਾਈ ’ਚ ਪੁੱਛਗਿੱਛ ਲਈ ਕਈ ਜ਼ਿਲ੍ਹਿਆਂ ’ਚ ਲੱਗਭਗ 2,000 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਜੋ ਅੱਤਵਾਦੀਆਂ ਦੀ ਸਹਾਇਤਾ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
