ਲਾਪਤਾ AN-32 ਨੂੰ ਲੱਭਣ ਲਈ ਹੁਣ ਇਹ ਜਹਾਜ਼ ਖੋਜ ਮੁਹਿੰਮ ''ਚ ਕੀਤਾ ਸ਼ਾਮਲ

Friday, Jun 07, 2019 - 02:43 PM (IST)

ਲਾਪਤਾ AN-32 ਨੂੰ ਲੱਭਣ ਲਈ ਹੁਣ ਇਹ ਜਹਾਜ਼ ਖੋਜ ਮੁਹਿੰਮ ''ਚ ਕੀਤਾ ਸ਼ਾਮਲ

ਨਵੀਂ ਦਿੱਲੀ—ਭਾਰਤੀ ਹਵਾਈ ਫੌਜ ਦਾ ਏਅਰਕ੍ਰਾਫਟ ਏ. ਐੱਨ-32 ਨੂੰ ਲੱਭਣ ਦਾ ਮਿਸ਼ਨ ਅੱਜ ਭਾਵ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਜਾਰੀ ਹੈ। ਹਵਾਈ ਫੌਜ ਲਗਾਤਾਰ ਇਸ ਦੇ ਲਈ ਸਰਚ ਆਪਰੇਸ਼ਨ ਚਲਾ ਰਹੀ ਹੈ। ਭਾਰਤੀ ਹਵਾਈ ਫੌਜ ਨੇ ਦੱਸਿਆ ਹੈ ਕਿ ਲਾਪਤਾ ਏ. ਐੱਨ- 32 ਦਾ ਪਤਾ ਲਗਾਉਣ ਲਈ ਸਪੈਸ਼ਲ ਰਾਡਾਰ ਏਅਰਕ੍ਰਾਫਟ ਪੀ8ਆਈ ਖੋਜ ਮੁਹਿੰਮ 'ਚ ਹਿੱਸਾ ਲਵੇਗਾ, ਦਰਅਸਲ ਇਹ ਆਪਣੇ ਵਿਸ਼ੇਸ਼ ਰਾਡਾਰ ਅਤੇ ਸੈਂਸਰ ਦੀ ਵਰਤੋਂ ਕਰਕੇ ਖੋਜ ਮੁਹਿੰਮ ਨੂੰ ਅੰਜ਼ਾਮ ਦੇਵੇਗਾ। 

ਲਾਪਤਾ ਏ. ਐੱਨ-32 ਜਹਾਜ਼ ਦਾ ਪਤਾ ਲਗਾਉਣ ਲਈ ਇੰਡੀਅਨ ਏਅਰਫੋਰਸ ਐਵੀਏਸ਼ਨ ਰਿਸਰਚ ਸੈਂਟਰ ਦੇ ਗਲੋਬਲ 5000 ਸਰਵੀਲਾਂਸ ਏਅਰਕ੍ਰਾਫਟ (ਨਿਗਰਾਨੀ ਜਹਾਜ਼) ਅਤੇ ਐੱਨ. ਟੀ. ਆਰ. ਓ. ਸਪਾਈ ਸੈਟੇਲਾਈਟ ਦੇ ਨਾਲ ਦੂਜੀਆਂ ਚੀਜ਼ਾਂ ਦੀ ਵੀ ਵਰਤੋਂ ਵੀ ਕਰ ਰਿਹਾ ਹੈ। ਆਪਣੇ ਸਪੈਸ਼ਲਿਸਟ ਸੈਂਸਰਾਂ ਦੀ ਮਦਦ ਨਾਲ ਉਹ ਜ਼ਮੀਨ 'ਤੇ ਬਿਹਤਰ ਤਸਵੀਰ ਹਾਸਲ ਕਰ ਸਕਦੇ ਹਨ। 

ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦਾ Antonov AN-32 ਜਹਾਜ਼ ਅਰੁਣਾਚਲ ਪ੍ਰਦੇਸ਼ 'ਚ ਚੀਨ ਸਰਹੱਦ ਨੇ ਨੇੜੇ ਮੇਚੁਕਾ ਏਅਰਬੇਸ ਤੋਂ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ। ਜਹਾਜ਼ ਦੇ ਗਾਇਬ ਹੋਣ ਤੋਂ ਬਾਅਦ ਹਵਾਈ ਫੌਜ ਨੇ ਇਸ ਦਾ ਪਤਾ ਲਗਾਉਣ ਲਈ ਖੋਜ ਮੁਹਿੰਮ ਚਲਾਈ ਸੀ ਪਰ ਹੁਣ ਤੱਕ ਇਸ ਜਹਾਜ਼ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਮੁਹਿੰਮ 'ਚ ਹਵਾਈ ਫੌਜ ਦੇ ਨਾਲ ਆਰਮੀ ਵੀ ਜੁੱਟ ਗਈ ਹੈ। 


author

Iqbalkaur

Content Editor

Related News