ਮਣੀਪੁਰ ’ਚ ਅੱਤਵਾਦੀਆਂ ਵਲੋਂ ਗੋਲੀ ਮਾਰ ਕੇ ਐੱਸ.ਡੀ.ਪੀ.ਓ. ਦਾ ਕਤਲ
Wednesday, Nov 01, 2023 - 10:16 AM (IST)
ਇੰਫਾਲ (ਭਾਸ਼ਾ)- ਮਣੀਪੁਰ ’ਚ ਤੇਂਗਨੌਪਾਲ ਜ਼ਿਲ੍ਹੇ ਦੇ ਮੋਰੇਹ ਵਿਚ ਸ਼ੱਕੀ ਕਬਾਇਲੀ ਅੱਤਵਾਦੀਆਂ ਨੇ ਮੰਗਲਵਾਰ ਨੂੰ ਇਕ ਉਪਮੰਡਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੋਰੇਹ ਦੇ ਐੱਸ. ਡੀ. ਪੀ. ਓ. ਚਿੰਗਥਮ ਆਨੰਦ ਨੂੰ ਉਸ ਸਮੇਂ ਗੋਲੀ ਜਦੋਂ ਉਹ ਪੁਲਸ ਪਾਰਟੀ ਨਾਲ ਅੱਤਵਾਦੀਆਂ ਦੇ ਇਕ ਸਮੂਹ ਕੁਕੀ-ਜੋ ਭਾਈਚਾਰੇ ਦੇ ਪ੍ਰਭਾਵ ਵਾਲੇ ਸਰਹੱਦੀ ਕਸਬੇ ਵਿਚ ਨਵੇਂ ਬਣੇ ਹੈਲੀਪੈਡ ਦੇ ਨਿਰੀਖਣ ਲਈ ਗਏ ਸਨ।
ਇਹ ਵੀ ਪੜ੍ਹੋ : ਕੋਵਿਡ ਵੈਕਸੀਨ ਗਰਭਪਾਤ ਦਾ ਖਤਰਾ ਨੂੰ ਨਹੀਂ ਵਧਾਉਂਦੀ
ਉਨ੍ਹਾਂ ਕਿਹਾ ਕਿ ਐੱਸ. ਡੀ. ਪੀ. ਓ. ਨੂੰ ਮੋਰੇਹ ਦੇ ਇਕ ਸਿਹਤ ਕੇਂਦਰ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਇਹ ਘਟਨਾ ਕਈ ਨਾਗਰਿਕ ਸਮਾਜ ਸੰਗਠਨਾਂ, ਖਾਸ ਕਰ ਕੇ ਮੋਰੇਹ ਸਥਿਤ ਸੰਗਠਨਾਂ ਵਲੋਂ ਸਰਹੱਦੀ ਸ਼ਹਿਰ ਤੋਂ ਸੁਰੱਖਿਆ ਕਰਮੀਆਂ ਨੂੰ ਹਟਾਉਣ ਦੀ ਮੰਗ ਕੀਤੇ ਜਾਣ ਦੇ ਕੁਝ ਹਫਤੇ ਬਾਅਦ ਵਾਪਰੀ ਹੈ। ਮਣੀਪੁਰ ਪੁਲਸ ਨੇ ਮੋਇਤੀ ਭਾਈਚਾਰੇ ਵਲੋਂ ਛੱਡੇ ਗਏ ਘਰਾਂ ਤੋਂ ਪਿਛਲੇ ਕੁਝ ਦਿਨਾਂ ਵਿਚ ਫਰਨੀਚਰ ਅਤੇ ਹੋਰ ਘਰੇਲੂ ਸਾਮਾਨ ਚੋਰੀ ਕਰਨ ਅਤੇ ਨਾਜਾਇਜ਼ ਤੌਰ ’ਤੇ ਭਾਰਤੀ ਖੇਤਰ ਵਿਚ ਐਂਟਰੀ ਕਰਨ ਦੇ ਦੋਸ਼ ਵਿਚ ਮਿਆਂਮਾਰ ਦੇ 10 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8