ਵੈਲੇਂਟਾਈਨ ਡੇਅ ਤੋਂ ਪਹਿਲਾਂ ਸਾਇੰਸਦਾਨਾਂ ਨੇ ਕੀਤਾ ਸੁਚੇਤ, Kiss ਤੇ Hug ਕਰਨ ਤੋਂ ਬਚੋ
Thursday, Feb 13, 2020 - 10:39 PM (IST)

ਨਵੀਂ ਦਿੱਲੀ - ਦੁਨੀਆ ਭਰ ਵਿਚ ਲੋਕ ਕੋਰੋਨਾਵਾਇਰਸ ਨਾਲ ਡਰੇ ਹੋਏ ਹਨ। ਲੋਕਾਂ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਡਰ ਬਣਿਆ ਹੋਇਆ ਹੈ। ਚੀਨ ਵਿਚ ਹੁਣ ਤੱਕ ਇਸ ਵਾਇਰਸ ਕਾਰਨ 1300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਅਜਿਹੇ ਵਿਚ ਵੈਲੇਂਟਾਈਨ ਡੇਅ ਤੋਂ ਠੀਕ ਪਹਿਲਾਂ ਬਿ੍ਰਟਿਸ਼ ਸਾਇੰਸਦਾਨ ਨੇ ਲੋਕਾਂ ਨੂੰ ਕਿੱਸ ਅਤੇ ਹੱਗ ਨਾ ਕਰਨ ਦੀ ਸਲਾਹ ਦਿੱਤੀ ਹੈ। ਸਾਇੰਸਦਾਨ ਨੇ ਲੋਕਾਂ ਨੂੰ ਕਿੱਸਿੰਗ ਅਤੇ ਹਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਵਿਗਿਆਨਕ ਨੇ ਕੋਰੋਨਾਵਾਇਰਸ ਦੀ ਫੈਲ ਰਹੀ ਇਨਫੈਕਸ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਕਿੱਸ ਅਤੇ ਗਲੇ ਲੱਗਣ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਕਿੱਸਿੰਗ ਅਤੇ ਹੱਗ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ
ਬਿ੍ਰਟਿਸ਼ ਦੇ ਕੁਈਨ ਮੈਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਨ ਆਕਸਫੋਰਟ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਖੁਦ ਨੂੰ ਸੁਰੱਖਿਅਤ ਰੱਖਣ। ਲੋਕਾਂ ਨੂੰ ਕਿੱਸ ਅਤੇ ਗਲੇ ਲੱਗਣ ਤੋਂ ਬਚੋਂ। ਵੈਲੇਂਟਾਈਨ ਡੇਅ ਤੋਂ ਠੀਕ ਪਹਿਲਾਂ ਪ੍ਰੋਫੈਸਰ ਆਕਸਫੋਰਟ ਨੇ ਇਹ ਸਲਾਹ ਦਿੱਤੀ, ਜਿਸ ਨੂੰ ਲੈ ਕੇ ਲੋਕ ਥੋਡ਼ੇ ਨਿਰਾਸ਼ ਵੀ ਹਨ। ਪ੍ਰੋਫੈਸਰ ਆਕਸਫੋਰਟ ਨੇ ਜਾਨਲੇਵਾ ਬੀਮਾਰੀ ਨੂੰ ਇਕ ਸੋਸ਼ਲ ਵਾਇਰਸ ਦੇ ਰੂਪ ਵਿਚ ਸੰਖੇਪ ਕੀਤਾ ਹੈ ਜੋ ਲੋਕਾਂ ਵਿਚਾਲੇ ਬਹੁਤ ਨੇਡ਼ੇ ਸੰਪਰਕ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਆਖਿਆ ਕਿ ਸੰਪਰਕ ਨਾ ਕਰਨ ਨਾਲ ਇਸ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸਾਹਾਂ ਦੇ ਜ਼ਰੀਏ ਇਹ ਵਾਇਰਸ ਫੈਲ ਰਿਹਾ ਹੈ। ਇਹ ਵਾਇਰਸ ਇੰਨਾ ਖਤਰਨਾਕ ਹੈ ਕਿ ਘੰਟਿਆਂ ਤੱਕ ਨਿਰਜੀਵ ਵਸਤੂਆਂ 'ਤੇ ਜਿਊਂਦੇ ਰਿਹਾ ਜਾ ਸਕਦਾ ਹੈ ਅਤੇ ਲੋਕਾਂ ਨੂੰ ਪੀਡ਼ਤ ਕਰ ਸਕਦਾ ਹੈ।
ਹੁਣ ਤੱਕ 1300 ਤੋਂ ਜ਼ਿਆਦਾ ਲੋਕਾਂ ਦੀ ਮੌਤ
ਇਸ ਵਾਇਰਸ ਕਾਰਨ ਚੀਨ ਵਿਚ ਹੁਣ ਤੱਕ 1300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਦੁਨੀਆ ਭਰ ਵਚ 46,000 ਤੋਂ ਜ਼ਿਆਦਾ ਲੋਕ ਇਸ ਵਾਇਰਸ ਤੋਂ ਪੀਡ਼ਤ ਹਨ। ਬਿ੍ਰਟੇਨ ਵਿਚ ਕੋਰੋਨਾਵਾਇਰਸ ਦਾ 8ਵਾਂ ਕੇਸ ਕੰਫਰਮ ਹੋਇਆ ਹੈ। ਬੀ. ਬੀ. ਸੀ. ਰੇਡੀਓ ਨਾਲ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਆਕਰਫੋਰਟ ਨੇ ਆਖਿਆ ਕਿ ਇਹ ਜ਼ਰੂਰੀ ਹੈ ਕਿ ਅਸੀਂ ਸੋਸ਼ਲ ਤੌਰ 'ਤੇ ਕਿਵੇਂ ਰਹਿੰਦੇ ਹਾਂ। ਉਨ੍ਹਾਂ ਆਖਿਆ ਕਿ ਕੋਰੋਨਾਵਾਇਰਸ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਹਨ ਕਿ ਅਸੀਂ ਮਾਸਕ ਪਾਈਏ। ਉਨ੍ਹਾਂ ਆਖਿਆ ਕਿ ਲੋਕਾਂ ਦਾ ਹੱਥ ਮਿਲਾਉਣ, ਗਲੇ ਲਗਾਉਣ, ਕਿੱਸ ਕਰਨ ਤੋਂ ਬਚਣਾ ਚਾਹੀਦਾ ਹੈ।
ਸਾਹ ਦੇ ਜ਼ਰੀਏ ਵੀ ਫੈਲਦਾ ਹੈ ਕੋਰੋਨਾਵਾਇਰਸ
ਪ੍ਰੋਫੈਸਰ ਨੇ ਆਖਿਆ ਕਿ ਕੋਰੋਨਾਵਾਇਰਸ ਇੰਨਾ ਸ਼ਕਤੀਸ਼ਾਲੀ ਹੈ ਕਿ ਉਹ ਸਾਹ ਦੇ ਜ਼ਰੀਏ ਵੀ ਫੈਲ ਸਕਦਾ ਹੈ। ਜ਼ਰੂਰੀ ਹੈ ਕਿ ਤੁਹਾਨੂੰ ਸਰਦੀ ਜਾ ਖਾਂਸੀ ਹੋਵੇ ਉਦੋਂ ਇਹ ਵਾਇਰਸ ਫੈਲੇਗਾ। ਸਾਹ ਲੈਣ ਦੇ ਜ਼ਰੀਏ ਵੀ ਇਹ ਵਾਇਰਸ ਇਕ ਤੋਂ ਦੂਜੇ ਵਿਅਕਤੀ ਵਿਚ ਫੈਲ ਸਕਦਾ ਹੈ। ਪ੍ਰੋਫੈਸਰ ਨੇ ਲੋਕਾਂ ਨੂੰ ਜਲਦ ਦੂਜੇ ਦੇ ਸੰਪਰਕ ਵਿਚ ਨਾ ਆਉਣ ਦੀ ਸਲਾਹ ਦਿੱਤੀ। ਉਥੇ ਜਨਤਕ ਥਾਂਵਾਂ 'ਤੇ ਜ਼ਿਆਦਾ ਸੁਚੇਤ ਰਹਿਣ ਨੂੰ ਆਖਿਆ।