ਵਿਗਿਆਨੀਆਂ ਨੇ ਇਬੋਲਾ ਵਾਇਰਸ ਦੇ ਪ੍ਰਜਨਨ ਦੇ ਤਰੀਕੇ ਦਾ ਲਾਇਆ ਪਤਾ, ਦਵਾਈ ਦੀ ਖੋਜ ''ਚ ਮਦਦ ਦੀ ਉਮੀਦ

Monday, Mar 18, 2024 - 05:33 PM (IST)

ਵਿਗਿਆਨੀਆਂ ਨੇ ਇਬੋਲਾ ਵਾਇਰਸ ਦੇ ਪ੍ਰਜਨਨ ਦੇ ਤਰੀਕੇ ਦਾ ਲਾਇਆ ਪਤਾ, ਦਵਾਈ ਦੀ ਖੋਜ ''ਚ ਮਦਦ ਦੀ ਉਮੀਦ

ਨਵੀਂ ਦਿੱਲੀ (ਭਾਸ਼ਾ)- ਵਿਗਿਆਨੀਆਂ ਨੇ ਮਨੁੱਖੀ ਸਰੀਰ ਵਿਚ ਇਬੋਲਾ ਵਾਇਰਸ ਦੇ ਪ੍ਰਜਨਨ ਦੇ ਤੌਰ-ਤਰੀਕਿਆਂ ਦਾ ਪਤਾ ਲਗਾਇਆ ਹੈ, ਜਿਸ ਨਾਲ ਇਸ ਬਿਮਾਰੀ ਦੀ ਰੋਕਥਾਮ ਲਈ ਸੰਭਾਵਿਤ ਦਵਾਈ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਅਧਿਐਨ ਇਸ ਗੱਲ 'ਤੇ ਵੀ ਰੌਸ਼ਨੀ ਪਾਉਂਦਾ ਹੈ ਕਿ ਇਹ ਘਾਤਕ ਵਾਇਰਸ ਯੂਬੀਕਿਉਟਿਨ ਨਾਮਕ ਮਨੁੱਖੀ ਪ੍ਰੋਟੀਨ ਨਾਲ ਕਿਵੇਂ ਕਿਰਿਆ ਕਰਦਾ ਹੈ। ਇਸ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਫਰੀਕਾ ਦੇ ਉਪ-ਸਹਾਰਨ ਖੇਤਰ ਵਿੱਚ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ: ਘਰ ਦੀ ਛੱਤ ਡਿੱਗਣ ਕਾਰਨ 2 ਬੱਚਿਆਂ ਸਣੇ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ

ਇਸ ਅਧਿਐਨ ਦੇ ਸਹਿ-ਲੇਖਕ ਕੈਨੇਡਾ ਵਿੱਚ ਮਾਂਟਰੀਅਲ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਫੇਲ ਨਜਮਾਨੋਵਿਚ ਨੇ ਕਿਹਾ, "ਅਸੀਂ ਇਬੋਲਾ ਵਾਇਰਸ ਦੇ VP35 ਪ੍ਰੋਟੀਨ ਅਤੇ ਯੂਬੀਕਿਉਟਿਨ ਵਿਚਕਾਰ ਸਬੰਧਾਂ ਦੀ ਜਾਂਚ ਕਰਨ ਲਈ ਪ੍ਰਯੋਗਾਤਮਕ ਅਤੇ ਕੰਪਿਊਟਰ ਤਕਨੀਕਾਂ ਦੀ ਇੱਕੋ ਸਮੇਂ ਵਰਤੋਂ ਕੀਤੀ।" ਉਨ੍ਹਾਂ ਕਿਹਾ ਕਿ ਸਾਡੀ ਟੀਮ ਵੱਲੋਂ ਅਪਣਾਏ ਗਏ ਐਡਵਾਂਸਡ ਕੰਪਿਊਟਰਾਈਜ਼ਡ ਮਾਡਲਿੰਗ ਨੇ ਮਨੁੱਖੀ ਸੈੱਲਾਂ ਵਿੱਚ ਪ੍ਰੋਟੀਨ VP35 ਅਤੇ ਯੂਬੀਕਿਉਟਿਨ ਚੇਨ ਵਿਚਕਾਰ ਸਬੰਧਾਂ ਬਾਰੇ ਭਵਿੱਖਬਾਣੀਆਂ ਪ੍ਰਾਪਤ ਹੋਈਆਂ ਅਤੇ ਅਜਿਹੇ ਸੰਭਾਵਿਤ ਰਸਾਇਣਿਕ ਮਿਸ਼ਰਣਾਂ ਦੀ ਪਛਾਣ ਹੋ ਸਕੀ ਜੋ ਉਨ੍ਹਾਂ ਵਿਚਕਾਰ ਕਿਰਿਆ ਵਿਚ ਰੁਕਾਵਟ ਪੈਦਾ ਕਰ ਸਕਦੇ ਹਨ।

ਇਹ ਵੀ ਪੜ੍ਹੋ: ਦੋ ਭਾਈਚਾਰਿਆਂ ਵਿਚਾਲੇ ਝੜਪ ਰੁਕਵਾਉਣ ਪੁੱਜੇ 16 ਫੌਜੀਆਂ ਦਾ ਕਤਲ, ਨੌਜਵਾਨਾਂ ਨੇ ਘੇਰ ਕੇ ਮਾਰਿਆ

ਇਬੋਲਾ ਇਕ ਕਿਸਮ ਦਾ ਹੈਮੋਰੈਜਿਕ ਬੁਖਾਰ ਹੈ ਜੋ ਇਬੋਲਾ ਵਾਇਰਸ ਦੀਆਂ ਵੱਖ-ਵੱਖ ਕਿਸਮਾਂ ਕਾਰਨ ਹੁੰਦਾ ਹੈ। ਇਸ ਵਿੱਚ ਪਹਿਲਾਂ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਹਨ ਅਤੇ ਬਾਅਦ ਵਿੱਚ ਉਲਟੀਆਂ, ਖੂਨ ਵਹਿਣਾ ਅਤੇ ਨਿਊਰੋਲੋਜੀਕਲ ਸਮੱਸਿਆਵਾਂ ਹੁੰਦੀਆਂ ਹਨ। ਖੋਜਕਰਤਾਵਾਂ ਨੇ ਦੱਸਿਆ ਕਿ ਇਹ ਅਧਿਐਨ ‘ਪੀਐੱਲਓਐੱਸ ਬਾਇਓਲੋਜੀ’ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਉਨ੍ਹਾਂ ਅਨੁਸਾਰ, ਇਸ ਨਾਲ ਨਾ ਸਿਰਫ਼ ਇਸ ਵਾਇਰਸ ਦੇ ਕੰਮਕਾਜ ਦੇ ਤਰੀਕਿਆਂ ਨੂੰ ਲੈ ਕੇ ਸਾਡੀ ਸਮਝ ਡੂੰਘੀ ਹੁੰਦੀ ਹੈ, ਸਗੋਂ ਇਹ ਵਧੇਰੇ ਪ੍ਰਭਾਵਸ਼ਾਲੀ ਇਲਾਜਾਂ ਦਾ ਰਾਹ ਵੀ ਪੱਧਰਾ ਕਰਦਾ ਹੈ। ਨਜਮਾਨੋਵਿਚ ਨੇ ਕਿਹਾ, ਖਾਸ ਤੌਰ 'ਤੇ ਇਹ ਇੱਕ ਅਜਿਹੀ ਦਵਾਈ ਤਿਆਰ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ ਜੋ ਮਨੁੱਖੀ ਪ੍ਰੋਟੀਨ ਯੂਬੀਕਿਊਟਿਨ ਨਾਲ ਕਿਰਿਆ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਅਤੇ ਵਾਇਰਸ ਦੇ ਪ੍ਰਜਨਨ ਦੀ ਰਫ਼ਤਾਰ ਹੌਲੀ ਕਰ ਸਕਦੀ ਹੈ।

ਇਹ ਵੀ ਪੜ੍ਹੋ: ਗਾਜ਼ਾ 'ਚ ਜੰਗ ਰੋਕਣ ਦਾ ਦਬਾਅ; PM ਨੇਤਨਯਾਹੂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪੁੱਛਿਆ- ਕੀ ਤੁਸੀਂ 7 ਅਕਤੂਬਰ ਭੁੱਲ ਗਏ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News