ਖੱਡ ''ਚ ਡਿੱਗੀ ਸਕੂਲ ਵੈਨ, 3 ਲੋਕਾਂ ਦੀ ਹੋਈ ਮੌਤ
Monday, Oct 30, 2017 - 06:06 PM (IST)
ਮੰਡੀ (ਪੁਰਸ਼ੋਤਮ)— ਮੰਡੀ ਦੇ ਪੰਡੋਹ 'ਚ ਸਕੂਲੀ ਬੱਚਿਆਂ ਨਾਲ ਇਕ ਹਾਦਸਾ ਹੋ ਗਿਆ। ਇੱਥੇ ਇਕ ਸਕੂਲ ਵੈਨ ਖੱਡ 'ਚ ਡਿੱਗ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਸਕੂਲੀ ਬੱਚੇ ਜ਼ਖਮੀ ਹੋ ਗਏ। ਘਟਨਾ ਸੋਮਵਾਰ ਦੁਪਹਿਰ ਕਰੀਬ 4 ਵਜੇ ਦੇ ਆਸਪਾਸ ਦੀ ਹੈ।

ਹਾਦਸਾ ਉਸ ਸਮੇਂ ਹੋਇਆ ਜਦੋਂ ਸਕੂਲ ਵੈਨ ਬੱਚਿਆਂ ਨੂੰ ਛੱਡਣ ਸ਼ਿਬਾਬਦਾਰ ਵੱਲ ਜਾ ਰਹੀ ਸੀ ਅਤੇ ਅਚਾਨਕ ਉਹ ਖੱਡ 'ਚ ਡਿੱਗ ਗਈ। ਅਜੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਸ 'ਚ 3 ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਇਕ ਚਾਲਕ, ਕੰਡਕਟਰ ਅਤੇ ਇਕ ਬੱਚਾ ਸ਼ਾਮਲ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
