ਸਕੂਲ ''ਚ ਸੱਪ ਦੇ ਡੱਸਣ ਨਾਲ ਵਿਦਿਆਰਥਣ ਦੀ ਮੌਤ, ਵਾਇਨਾਡ ''ਚ ਪ੍ਰਦਰਸ਼ਨ

11/22/2019 3:41:07 PM

ਤਿਰੁਅਨੰਤਪੁਰਮ— ਸੱਪ ਦੇ ਡੱਸਣ ਨਾਲ ਸਕੂਲੀ ਵਿਦਿਆਰਥਣ ਦੀ ਹੋਈ ਮੌਤ ਦੇ ਮਾਮਲੇ 'ਚ ਕੇਰਲ ਦੇ ਵਾਇਨਾਡ 'ਚ ਸ਼ੁੱਕਰਵਾਰ ਨੂੰ ਵਿਦਿਆਰਥੀ ਸੰਗਠਨਾਂ ਦੇ ਮੈਂਬਰ ਸੜਕ 'ਤੇ ਉਤਰ ਆਏ। ਸਕੂਲ ਦੇ ਇਕ ਅਧਿਆਪਕ ਅਤੇ ਇਕ ਡਾਕਟਰ ਦੀ ਸੰਵੇਦਨਹੀਣਤਾ ਕਾਰਨ ਉਨ੍ਹਾਂ ਨੂੰ ਬਰਖ਼ਾਸਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਸ਼ੁੱਕਰਵਾਰ ਸਵੇਰੇ ਵਾਇਨਾਡ ਦੇ ਜ਼ਿਲਾ ਜੱਜ ਅਤੇ ਜ਼ਿਲਾ ਕਾਨੂੰਨੀ ਸੈੱਲ ਅਥਾਰਟੀ ਦੇ ਪ੍ਰਧਾਨ ਏ. ਹਰੀਸ਼ ਸਟੇਟ ਐੱਸ.ਵੀ.ਐੱਚ.ਐੱਸ. ਸਕੂਲ ਦਾ ਦੌਰਾ ਕਰਨ ਗਏ ਸਨ। ਸਕੂਲ 'ਚ ਹੀ 5ਵੀਂ ਦੀ ਵਿਦਿਆਰਥਣ ਐੱਸ. ਸ਼ੀਰੀਨ (10) ਦੀ ਮੌਤ ਬੁੱਧਵਾਰ ਨੂੰ ਸੱਪ ਦੇ ਡੱਸਣ ਨਾਲ ਹੋ ਗਈ ਸੀ। ਜਮਾਤ 'ਚ ਹੀ ਸੱਪ ਦਾ ਬਿਲ ਸੀ, ਜਿਸ 'ਚੋਂ ਉਹ ਨਿਕਲਿਆ ਸੀ। ਇਹ ਸਕੂਲ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਲੋਕ ਸਭਾ ਖੇਤਰ 'ਚ ਸਥਿਤ ਹੈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਪਿਨਰਈ ਵਿਜਯਨ ਨੂੰ ਸੰਬੰਧਤ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਸ਼ੁੱਕਰਵਾਰ ਸਵੇਰੇ ਗੁੱਸਾਏ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੇ ਵਿਰੋਧ ਮਾਰਚ ਕੱਢ ਕੇ ਬੱਚੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

PunjabKesariਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਇਕ ਵਿਦਿਆਰਥੀ ਨੇ ਕਿਹਾ,''ਸਕੂਲ ਦੇ ਇਕ ਅਧਿਆਪਕ ਨੂੰ ਬਰਖ਼ਾਸਤ ਕੀਤਾ ਗਿਆ ਹੈ ਪਰ ਇਹ ਕਾਫ਼ੀ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਸ਼ਿਕਾਇਤ ਦਰਜ ਕੀਤੀ ਜਾਵੇ ਅਤੇ ਅਧਿਆਪਕ ਤੇ ਡਾਕਟਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਸਾਡੇ ਨਾਲ ਪੜ੍ਹਨ ਵਾਲੀ ਵਿਦਿਆਰਥਣ ਦੀ ਮੌਤ ਜਿਨ੍ਹਾਂ ਬੁਰੇ ਹਾਲਾਤਾਂ 'ਚ ਹੋਈ, ਉਸ ਨੂੰ ਨਿਆਂ ਮਿਲਣਾ ਚਾਹੀਦਾ। ਅਸੀਂ ਉਦੋਂ ਤੱਕ ਪ੍ਰਦਰਸ਼ਨ ਕਰਾਂਗੇ, ਜਦੋਂ ਤੱਕ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਹੈ।''

PunjabKesari
ਮ੍ਰਿਤਕ ਬੱਚੀ ਦੀ ਸਹਿਪਾਠੀ ਅਨੁਸਾਰ,''ਘਟਨਾ ਦੁਪਹਿਰ 3.10 ਵਜੇ ਹੋਈ ਸੀ ਪਰ ਸਕੂਲ ਦੇ ਅਧਿਕਾਰੀਆਂ ਨੇ ਕੋਈ ਕਦਮ ਨਹੀਂ ਚੁੱਕਿਆ ਸੀ। 3.50 ਵਜੇ ਸ਼ੀਰੀਨ ਦੇ ਪਾਪਾ ਆਏ ਅਤੇ ਉਹ ਉਸ ਨੂੰ ਕਾਰ 'ਚ ਨਜ਼ਦੀਕੀ ਹਸਪਤਾਲ ਲੈ ਗਏ, ਜਦਕਿ ਸਕੂਲ 'ਚ ਹੋਰ ਕਾਰਾਂ ਵੀ ਮੌਜੂਦ ਸਨ।''


DIsha

Content Editor

Related News