ਕਸ਼ਮੀਰ ਵਾਦੀ ''ਚ 7 ਮਹੀਨਿਆਂ ਬਾਅਦ ਖੁੱਲ੍ਹੇ ਸਕੂਲ

02/24/2020 7:54:08 PM

ਸ਼੍ਰੀਨਗਰ— ਕਸ਼ਮੀਰ ਵਾਦੀ 'ਚ ਪਿਛਲੇ ਸਾਲ ਅਗਸਤ ਤੋਂ ਬੰਦ ਪਏ ਸਕੂਲਾਂ ਦੇ ਮੁੜ ਖੁੱਲ੍ਹਣ ਪਿੱਛੋਂ ਹਜ਼ਾਰਾਂ ਵਿਦਿਆਰਥੀ ਸੋਮਵਾਰ ਜਮਾਤਾਂ 'ਚ ਪਰਤ ਆਏ। 5 ਅਗਸਤ ਨੂੰ ਆਰਟੀਕਲ 370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਦੇ ਹਾਲਾਤ ਤੇ ਸਰਦੀਆਂ ਦੀਆਂ ਛੁੱਟੀਆਂ ਕਾਰਣ ਲਗਭਗ 7 ਮਹੀਨਿਆਂ ਪਿੱਛੋਂ ਸਕੂਲ ਖੁੱਲ੍ਹੇ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ 'ਚ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਕੀਤੇ ਗਏ ਹਨ। ਲੰਬੇ ਸਮੇਂ ਪਿੱਛੋਂ ਘਰਾਂ 'ਚ ਬੈਠੇ ਹੋਏ ਵਿਦਿਆਰਥੀ ਸਕੂਲਾਂ 'ਚ ਆ ਕੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਛੇਵੀਂ ਜਮਾਤ ਦੇ ਇਕ ਵਿਦਿਆਰਥੀ ਜਾਵੇਦ ਨੇ ਕਿਹਾ ਕਿ ਘਰ ਬੈਠੇ-ਬੈਠੇ ਸਭ ਵਿਦਿਆਰਥੀ ਬੋਰ ਹੋ ਗਏ ਸਨ। ਹੁਣ ਸਕੂਲ 'ਚ ਆ ਕੇ ਦੋਸਤਾਂ ਨਾਲ ਮਿਲ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਵੱਖ-ਵੱਖ ਅਧਿਆਪਕਾਂ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲਾ ਸਾਲ ਬੱਚਿਆਂ ਲਈ ਬਹੁਤ ਵਧੀਆ ਸਾਬਤ ਹੋਵੇਗਾ।
 


KamalJeet Singh

Content Editor

Related News