13 ਸਾਲਾਂ ਬਾਅਦ ਦੋਬਾਰਾ ਖੁੱਲ੍ਹਿਆ ਸਕੂਲ, ਨਕਸਲੀਆਂ ਨੇ ਕੀਤਾ ਸੀ ਤਹਿਸ ਨਹਿਸ
Saturday, Jun 29, 2019 - 12:44 PM (IST)

ਸੁਕਮਾ—ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ਸੁਕਮਾ ਦੇ ਜਗਰਗੁੰਡਾ ਖੇਤਰ 'ਚ ਸਥਿਤ ਸਕੂਲ ਨੂੰ ਨਕਸਲੀ ਹਮਲੇ ਦੇ 13 ਸਾਲਾਂ ਬਾਅਦ ਫਿਰ ਤੋਂ ਖੋਲਿਆ ਗਿਆ ਹੈ। ਨਕਸਲੀਆਂ ਨੇ ਸਾਲ 2006 'ਚ ਇਸ ਸਕੂਲ ਨੂੰ ਤਹਿਤ ਨਹਿਸ ਕਰ ਦਿੱਤਾ ਸੀ। ਜ਼ਿਲਾ ਕੁਲੈਕਟਰ ਸੀ. ਕੁਮਾਰ ਨੇ ਕਿਹਾ, ''ਬੱਚਿਆਂ ਨੂੰ ਮੁੱਖ ਧਾਰਾ ਨਾਲ ਜੋੜਨ 'ਚ ਇਹ ਵੱਡਾ ਕਦਮ ਹੈ। ਇਸ ਸਾਲ 300 ਤੋਂ ਜ਼ਿਆਦਾ ਬੱਚਿਆਂ ਨੂੰ ਇੱਥੇ ਐਡਮਿਸ਼ਨ ਕਰਵਾਉਣ ਦੀ ਉਮੀਦ ਹੈ।''
ਸਥਾਨਿਕ ਲੋਕਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਦੱਸਿਆ, ''ਸਲਵਾ ਜੁਡੂਮ ਮੂਵਮੈਂਟ ਦੌਰਾਨ ਨਕਸਲੀ ਹਿੰਸਾ 'ਚ ਕਈ ਬਿਲਡਿੰਗਾਂ ਤਹਿਸ ਨਹਿਸ ਹੋ ਗਈਆਂ ਸਨ। ਬੱਚਿਆਂ ਨੂੰ ਦੂਜੇ ਪਿੰਡ 'ਚ ਸਕੂਲ ਭੇਜਣਾ ਪੈਂਦਾ ਸੀ, ਕਿਉਂਕਿ ਇੱਥੇ ਕੋਈ ਸਕੂਲ ਨਹੀਂ ਬਚਿਆ ਸੀ।