ਕੱਚ ਵਾਲੀ ਡੋਰ ਦੀ ਵਿਕਰੀ ਦੇ ਖਿਲਾਫ ਪਟੀਸ਼ਨ ''ਤੇ ਜਲਦ ਹੋਵੇਗੀ ਸੁਣਵਾਈ

Friday, Jan 05, 2018 - 02:07 PM (IST)

ਕੱਚ ਵਾਲੀ ਡੋਰ ਦੀ ਵਿਕਰੀ ਦੇ ਖਿਲਾਫ ਪਟੀਸ਼ਨ ''ਤੇ ਜਲਦ ਹੋਵੇਗੀ ਸੁਣਵਾਈ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਕੱਚ ਵਾਲੀ ਡੋਰ ਦੀ ਵਿਕਰੀ ਦੇ ਖਿਲਾਫ ਪਟੀਸ਼ਨ 'ਤੇ ਜਲਦ ਸੁਣਵਾਈ ਦਾ ਭਰੋਸਾ ਦਿੱਤਾ ਹੈ। ਕੱਚ ਵਾਲੀ ਡੋਰ ਦੀ ਵਿਕਰੀ ਦੇ ਖਿਲਾਫ ਇਕ ਪਟੀਸ਼ਨ ਸੁਪਰੀਮ ਕੋਰਟ 'ਚ ਦਾਖਲ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਜਸਟਿਸ ਮਿਸ਼ਰਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹ ਇਸ ਪਟੀਸ਼ਨ 'ਤੇ ਜਲਦ ਸੁਣਵਾਈ ਕਰਨਗੇ।
ਪਟੀਸ਼ਨਕਰਤਾ ਨੇ ਕਿਹਾ ਕਿ ਰਾਸ਼ਟਰੀ ਹਰਿਤ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਸਿੰਥੈਟਿਕ ਡੋਰ 'ਤੇ ਰੋਕ ਲਗਾਈ ਹੈ ਪਰ ਕੱਚ ਦੀ ਪਰਤ ਵਾਲੀ ਡੋਰ ਹੁਣ ਵੀ ਵਿਕ ਰਹੀ ਹੈ। ਜੇਕਰ ਕੱਚ ਦੀ ਪਰਤ ਵਾਲੀ ਡੋਰ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਤਾਂ ਮਕਰ ਸੰਕ੍ਰਾਂਤੀ ਦੌਰਾਨ ਪਤੰਗਬਾਜ਼ੀ ਨਾਲ ਲੋਕਾਂ ਅਤੇ ਪੰਛੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਸ਼ੱਕ ਹੈ। ਐੱਨ.ਜੀ.ਟੀ. ਨੇ ਪਿਛਲੇ ਸਾਲ 11 ਜੁਲਾਈ ਨੂੰ ਦੇਸ਼ ਭਰ 'ਚ ਮਾਂਝੇ (ਡੋਰ) 'ਤੇ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ ਡੋਰਾਂ ਦੀ ਖਰੀਦ 'ਤੇ ਵੀ ਰੋਕ ਲਾ ਦਿੱਤੀ ਗਈ। ਇਨ੍ਹਾਂ ਮਾਂਝਿਆਂ (ਡੋਰ) ਦੇ ਖਿਲਾਫ ਪੇਟਾ ਨੇ ਐੱਨ.ਜੀ.ਟੀ. 'ਚ ਪਟੀਸ਼ਨ ਦਾਖਲ ਕੀਤੀ ਸੀ।


Related News