ਵਰਲਡ ਕਰਲਿੰਗ ਫਾਈਨਲ ’ਚ ਸਵੀਡਨ ਨੇ ਕੈਨੇਡਾ ਨੂੰ 9-6 ਨਾਲ ਹਰਾਇਆ
Sunday, Apr 05, 2026 - 07:50 AM (IST)
ਵੈਨਕੂਵਰ (ਮਲਕੀਤ ਸਿੰਘ) : ਮੈਨਜ਼ ਵਰਲਡ ਕਰਲਿੰਗ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਨੂੰ ਸਵੀਡਨ ਨੇ 9-6 ਨਾਲ ਹਰਾ ਦਿੱਤਾ, ਜਿਸ ਨਾਲ ਕੈਨੇਡਾ ਦੀ ਖਿਤਾਬੀ ਉਡੀਕ ਹੋਰ ਲੰਬੀ ਹੋ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸਵੀਡਨ ਦੇ ਨਿਕਲਾਸ ਐਡਿਨ ਨੇ ਕੈਨੇਡਾ ਦੇ ਮੈੱਟ ਡਨਸਟੋਨ ਨੂੰ ਹਰਾ ਕੇ ਇੱਕ ਹੋਰ ਵਰਲਡ ਕਰਲਿੰਗ ਖਿਤਾਬ ਆਪਣੇ ਨਾਮ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਰ ਨਾਲ ਕੈਨੇਡਾ ਦੀ ਮੈਨਜ਼ ਵਰਲਡ ਕਰਲਿੰਗ ਚੈਂਪੀਅਨਸ਼ਿਪ ਵਿੱਚ ਖਿਤਾਬ ਜਿੱਤਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਉਡੀਕ ਹੁਣ 9 ਸਾਲ ਤੱਕ ਪਹੁੰਚ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
