ਸਪਨਾ ਮੱਲ ਬਣੀ ਨੇਪਾਲ ਦੀ ਕਾਰਜਕਾਰੀ ਚੀਫ ਜਸਟਿਸ

Wednesday, Apr 01, 2026 - 10:52 PM (IST)

ਸਪਨਾ ਮੱਲ ਬਣੀ ਨੇਪਾਲ ਦੀ ਕਾਰਜਕਾਰੀ ਚੀਫ ਜਸਟਿਸ

ਕਾਠਮੰਡੂ, (ਭਾਸ਼ਾ)– ਸੁਪਰੀਮ ਕੋਰਟ ਦੀ ਸੀਨੀਅਰ ਜੱਜ ਸਪਨਾ ਮੱਲ ਨੇ ਬੁੱਧਵਾਰ ਨੂੰ ਨੇਪਾਲ ਦੀ ਕਾਰਜਕਾਰੀ ਚੀਫ ਜਸਟਿਸ ਵਜੋਂ ਕਾਰਜ ਭਾਰ ਸੰਭਾਲਿਆ। 62 ਸਾਲਾ ਮੱਲ ਨੇ ਇਹ ਅਹੁਦਾ ਚੀਫ ਜਸਟਿਸ ਪ੍ਰਕਾਸ਼ ਮਾਨ ਸਿੰਘ ਰਾਉਤ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੰਭਾਲਿਆ ਹੈ।

ਰਾਉਤ ਨੇ ਸੁਪਰੀਮ ਕੋਰਟ ਵਿਚ 8 ਸਾਲਾਂ ਤੱਕ ਜੱਜ ਵਜੋਂ ਸੇਵਾ ਨਿਭਾਉਣ ਤੋਂ ਬਾਅਦ 65 ਸਾਲ ਦੀ ਉਮਰ ਪੂਰੀ ਹੋਣ ’ਤੇ 31 ਮਾਰਚ ਨੂੰ ਅਹੁਦਾ ਛੱਡ ਦਿੱਤਾ। ਸੀਨੀਅਰ ਜੱਜ ਹੋਣ ਦੇ ਨਾਤੇ ਸਪਨਾ ਮੱਲ ਨੂੰ ਆਪਣੇ-ਆਪ ਹੀ ਸਰਵਉੱਚ ਨਿਆਇਕ ਅਹੁਦੇ ਦੀ ਅਗਵਾਈ ਕਰਨ ਦਾ ਅਧਿਕਾਰ ਮਿਲਿਆ।

ਸਪਨਾ ਮੱਲ ਨੇ ਦਿੱਲੀ ਯੂਨੀਵਰਸਿਟੀ ਤੋਂ ਲਾਅ ਵਿਚ ਪੋਸਟ-ਗ੍ਰੈਜੂਏਸ਼ਨ (ਐੱਲਐੱਲ. ਐੱਮ.) ਦੀ ਡਿਗਰੀ ਹਾਸਲ ਕੀਤੀ ਹੈ। ਉਹ ਸੁਸ਼ੀਲਾ ਕਾਰਕੀ ਤੋਂ ਬਾਅਦ ਨੇਪਾਲ ਦੀ ਨਿਆਂਪਾਲਿਕਾ ਦੀ ਅਗਵਾਈ ਕਰਨ ਵਾਲੀ ਦੂਜੀ ਮਹਿਲਾ ਹੈ।


author

Rakesh

Content Editor

Related News