ਹੈਂ..! ਕੁੜੀ ਨੇ 2 ਜਵਾਕਾਂ ਦੀ ਮਾਂ ਨਾਲ ਕਰਵਾ ਲਿਆ ਵਿਆਹ, Reels ਨੇ ਕਰਵਾਇਆ ਮਿਲਾਪ

Wednesday, Apr 08, 2026 - 01:52 PM (IST)

ਹੈਂ..! ਕੁੜੀ ਨੇ 2 ਜਵਾਕਾਂ ਦੀ ਮਾਂ ਨਾਲ ਕਰਵਾ ਲਿਆ ਵਿਆਹ, Reels ਨੇ ਕਰਵਾਇਆ ਮਿਲਾਪ

ਬਕਸਰ- ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਬਗੇਨ ਥਾਣਾ ਖੇਤਰ ਤੋਂ ਇਕ ਅਨੋਖੀ ਪ੍ਰੇਮ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ 'ਚ ਚਰਚਾ ਛੇੜ ਦਿੱਤੀ ਹੈ। ਇੱਥੇ 18 ਸਾਲਾ ਰੂਬੀ ਨੇ 2 ਬੱਚਿਆਂ ਦੀ ਮਾਂ, 32 ਸਾਲਾ ਸੰਧਿਆ ਨਾਲ ਵਿਆਹ ਕਰਵਾ ਲਿਆ ਹੈ। ਇਹ ਵਿਆਹ ਸ਼ਹਿਰ ਦੇ ਇਤਿਹਾਸਕ ਰਾਮਰੇਖਾ ਘਾਟ 'ਤੇ ਪੂਰੇ ਵਿਧੀ-ਵਿਧਾਨ ਨਾਲ ਸੰਪੰਨ ਹੋਇਆ, ਜਿਸ ਦੇ ਗਵਾਹ ਉੱਥੇ ਮੌਜੂਦ ਪੁਜਾਰੀ ਅਤੇ ਸੈਂਕੜੇ ਸਥਾਨਕ ਲੋਕ ਬਣੇ।

ਰੀਲਾਂ ਬਣਾਉਂਦੇ ਹੋਏ ਹੋਇਆ ਪਿਆਰ 

ਜਾਣਕਾਰੀ ਮੁਤਾਬਕ ਰੂਬੀ ਅਤੇ ਸੰਧਿਆ ਦੇ ਵਿਚਕਾਰ ਇਹ ਰਿਸ਼ਤਾ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਦੇ ਦੌਰਾਨ ਸ਼ੁਰੂ ਹੋਇਆ ਸੀ, ਜੋ ਹੌਲੀ-ਹੌਲੀ ਡੂੰਘੇ ਪਿਆਰ 'ਚ ਬਦਲ ਗਿਆ। ਇਸ ਰਿਸ਼ਤੇ ਦੀ ਖ਼ਾਸ ਗੱਲ ਇਹ ਹੈ ਕਿ ਰੂਬੀ ਨੇ ਖੁਦ ਨੂੰ 'ਪਤੀ' ਦੀ ਭੂਮਿਕਾ 'ਚ ਸਵੀਕਾਰ ਕੀਤਾ ਹੈ, ਜਦਕਿ ਸੰਧਿਆ ਉਸ ਦੀ 'ਪਤਨੀ' ਬਣੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਵਿੰਧਿਆਚਲ ਮੰਦਰ 'ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ 6 ਅਪ੍ਰੈਲ ਨੂੰ ਰਾਮਰੇਖਾ ਘਾਟ ਦੇ ਪੁਰਾਣੇ ਵਿਆਹ ਮੰਡਪ 'ਚ ਇਕ ਵਾਰ ਫਿਰ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ। ਇਸ ਅਨੋਖੇ ਵਿਆਹ ਦੀ ਖ਼ਬਰ ਫੈਲਦੇ ਹੀ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਪਰਿਵਾਰ ਵੱਲੋਂ ਮਿਲ ਰਹੀਆਂ ਨੇ ਧਮਕੀਆਂ 

ਗੱਲਬਾਤ ਦੌਰਾਨ ਦੋਵਾਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਫੈਸਲੇ ਤੋਂ ਪਰਿਵਾਰ ਵਾਲੇ ਬਹੁਤ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੇ ਸਮਾਜ ਅਤੇ ਪਰਿਵਾਰ ਦੇ ਵਿਰੋਧ ਨੂੰ ਦਰਕਿਨਾਰ ਕਰਦੇ ਹੋਏ ਇੱਕ-ਦੂਜੇ ਦੇ ਨਾਲ ਜੀਵਨ ਬਿਤਾਉਣ ਦਾ ਸੰਕਲਪ ਲਿਆ ਹੈ। ਸਥਾਨਕ ਲੋਕਾਂ ਲਈ ਇਹ ਘਟਨਾ ਹੈਰਾਨੀ ਅਤੇ ਉਤਸੁਕਤਾ ਦਾ ਵਿਸ਼ਾ ਬਣੀ ਹੋਈ ਹੈ। ਜਿੱਥੇ ਕੁਝ ਲੋਕ ਇਸ ਨੂੰ ਪਿਆਰ ਦੀ ਆਜ਼ਾਦੀ ਦਾ ਉਦਾਹਰਨ ਮੰਨ ਰਹੇ ਹਨ, ਉੱਥੇ ਹੀ ਕੁਝ ਇਸ ਨੂੰ ਸਮਾਜਿਕ ਪਰੰਪਰਾਵਾਂ ਦੇ ਖਿਲਾਫ ਦੱਸ ਰਹੇ ਹਨ। ਫਿਲਹਾਲ ਇਹ 'ਅਜਬ ਪ੍ਰੇਮ ਦੀ ਗਜ਼ਬ ਸ਼ਾਦੀ' ਪੂਰੇ ਇਲਾਕੇ 'ਚ ਸੁਰਖੀਆਂ ਬਟੋਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News