ਦਿੱਲੀ ਦੀ ਇਕ ਅਦਾਲਤ ਨੇ ਦੰਗਿਆਂ ਦੇ ਮਾਮਲੇ ’ਚ 9 ਮੁਲਜ਼ਮ ਕੀਤੇ ਬਰੀ
Friday, Apr 03, 2026 - 03:16 PM (IST)
ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੀ ਇਕ ਅਦਾਲਤ ਨੇ 2020 ਦੇ ਦੰਗਿਆਂ ਨਾਲ ਸਬੰਧਤ ਇਕ ਮਾਮਲੇ ’ਚ 9 ਮੁਲਜ਼ਮਾਂ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਕਿ ਗਵਾਹਾਂ ਦੀ ਗਵਾਹੀ ਭਰੋਸੇਮੰਦ ਨਹੀਂ ਹੈ। ਵਧੀਕ ਸੈਸ਼ਨ ਜੱਜ ਪਰਵੀਨ ਸਿੰਘ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਜੁੜੇ ਲੁੱਟ ਅਤੇ ਸਾੜ-ਫੂਕ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਸ਼ਾਹ ਆਲਮ, ਰਾਸ਼ਿਦ ਸੈਫ਼ੀ, ਮੁਹੰਮਦ ਸ਼ਾਦਾਬ, ਹਬੀਬ, ਇਰਫਾਨ, ਸੁਹੇਲ, ਸਲੀਮ ਉਰਫ਼ ਆਸ਼ੂ, ਇਰਸ਼ਾਦ ਅਤੇ ਅਜ਼ਹਰ ਉਰਫ਼ ਸੋਨੂੰ ਦੇ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰ ਰਹੇ ਸਨ।
ਇਹ ਵੀ ਪੜ੍ਹੋ - ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ ਜਾਰੀ ਹੁਕਮ
ਅਦਾਲਤ ਨੇ ਆਪਣੇ ਹੁਕਮ ’ਚ ਕਿਹਾ, ‘‘ਗਵਾਹੀਆਂ ਆਮ ਕਿਸਮ ਦੀਆਂ ਹਨ, ਉਨ੍ਹਾਂ ’ਚ ਸਪੱਸ਼ਟਤਾ ਦੀ ਘਾਟ ਹੈ, ਵਿਸ਼ੇਸ਼ ਤੌਰ ’ਤੇ ਇਸ ਤੱਥ ਨੂੰ ਦੇਖਦੇ ਹੋਏ ਕਿ ਇਨ੍ਹਾਂ ਗਵਾਹਾਂ ਨੇ ਘਟਨਾ ਵਾਲੀ ਥਾਂ ਦੇ ਸਬੰਧ ’ਚ ਝੂਠੀ ਗਵਾਹੀ ਦਿੱਤੀ ਹੈ... ਮੇਰਾ ਮੰਨਣਾ ਹੈ ਕਿ ਇਨ੍ਹਾਂ ਗਵਾਹਾਂ ਦੀ ਗਵਾਹੀ ’ਤੇ ਭਰੋਸਾ ਕਰ ਕੇ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੋਵੇਗਾ।”
ਇਹ ਵੀ ਪੜ੍ਹੋ - ਸਕੂਲਾਂ 'ਚ Mobile Phone Ban: ਦੁਨੀਆ ਭਰ ਦੇ 58% ਦੇਸ਼ਾਂ ਨੇ ਲਗਾਈਆਂ ਪਾਬੰਦੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
