ਸਿਰਫ਼ 3 ਓਵਰਾਂ ''ਚ ਝਟਕਾਈਆਂ 9 ਵਿਕਟਾਂ ! T-20 ਮੈਚ ਦੌਰਾਨ ਇਸ ਗੇਂਦਬਾਜ਼ ਨੇ ਬਣਾ ''ਤਾ ਵਿਸ਼ਵ ਰਿਕਾਰਡ

Friday, Apr 10, 2026 - 02:17 PM (IST)

ਸਿਰਫ਼ 3 ਓਵਰਾਂ ''ਚ ਝਟਕਾਈਆਂ 9 ਵਿਕਟਾਂ ! T-20 ਮੈਚ ਦੌਰਾਨ ਇਸ ਗੇਂਦਬਾਜ਼ ਨੇ ਬਣਾ ''ਤਾ ਵਿਸ਼ਵ ਰਿਕਾਰਡ

ਸਪੋਰਟਸ ਡੈਸਕ : ਬ੍ਰਾਜ਼ੀਲ ਦੀ ਕ੍ਰਿਕਟਰ ਲੌਰਾ ਕਾਰਡੋਸੋ ਨੇ ਟੀ-20 ਅੰਤਰਰਾਸ਼ਟਰੀ (T20I) ਕ੍ਰਿਕਟ ਦੇ ਇਤਿਹਾਸ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਲਿਆ ਹੈ। 'ਬੀਸੀਏ ਕਾਲਾਹਾਰੀ ਮਹਿਲਾ ਟੀ-20 ਟੂਰਨਾਮੈਂਟ 2026' ਦੌਰਾਨ ਲੇਸੋਥੋ ਵਿਰੁੱਧ ਖੇਡਦਿਆਂ ਬ੍ਰਾਜ਼ੀਲ ਦੀ ਕਪਤਾਨ ਲੌਰਾ ਨੇ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜੋ ਅੱਜ ਤੱਕ ਪੁਰਸ਼ ਜਾਂ ਮਹਿਲਾ ਕ੍ਰਿਕਟ 'ਚ ਕੋਈ ਵੀ ਖਿਡਾਰੀ ਨਹੀਂ ਕਰ ਸਕਿਆ। ਲੌਰਾ ਕਾਰਡੋਸੋ ਨੇ ਬੇਹੱਦ ਜ਼ਬਰਜਸਤ ਗੇਂਦਬਾਜ਼ੀ ਕਰਦਿਆਂ ਸਿਰਫ਼ 3 ਓਵਰਾਂ ਵਿੱਚ 4 ਦੌੜਾਂ ਦੇ ਕੇ 9 ਵਿਕਟਾਂ ਹਾਸਲ ਕੀਤੀਆਂ। ਆਪਣੀ ਇਸ ਇਤਿਹਾਸਕ ਪਾਰੀ ਦੌਰਾਨ ਉਸ ਨੇ ਦੂਜੇ ਓਵਰ ਵਿੱਚ ਹੀ ਹੈਟ੍ਰਿਕ ਲੈ ਕੇ ਵਿਰੋਧੀ ਟੀਮ ਦੀ ਕਮਰ ਤੋੜ ਦਿੱਤੀ। ਉਸ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਸਦਕਾ ਲੇਸੋਥੋ ਦੀ ਪੂਰੀ ਟੀਮ ਸਿਰਫ਼ 6.2 ਓਵਰਾਂ ਵਿੱਚ 13 ਦੌੜਾਂ 'ਤੇ ਹੀ ਆਊਟ ਹੋ ਗਈ ਅਤੇ ਬ੍ਰਾਜ਼ੀਲ ਨੇ 189 ਦੌੜਾਂ ਦੀ ਵਿਸ਼ਾਲ ਜਿੱਤ ਦਰਜ ਕੀਤੀ।

ਇਸ ਪ੍ਰਦਰਸ਼ਨ ਨਾਲ ਲੌਰਾ ਕਾਰਡੋਸੋ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੀ ਇੱਕੋ ਪਾਰੀ ਵਿੱਚ 9 ਵਿਕਟਾਂ ਲੈਣ ਵਾਲੀ ਵਿਸ਼ਵ ਦੀ ਪਹਿਲੀ ਖਿਡਾਰਨ ਬਣ ਗਈ ਹੈ। ਉਸ ਨੇ ਪੁਰਸ਼ ਟੀ-20 ਵਿੱਚ ਸੋਨਮ ਯੇਸ਼ੇ (8/7) ਅਤੇ ਮਹਿਲਾ ਕ੍ਰਿਕਟ ਵਿੱਚ ਰੋਹਮਾਲੀਆ (7/0) ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਗੇਂਦਬਾਜ਼ੀ ਤੋਂ ਪਹਿਲਾਂ ਬ੍ਰਾਜ਼ੀਲ ਦੀ ਟੀਮ ਨੇ ਬੱਲੇਬਾਜ਼ੀ ਵਿੱਚ ਵੀ ਕਮਾਲ ਦਿਖਾਇਆ ਅਤੇ 202 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਪਾਰੀ ਵਿੱਚ ਮੋਨਿੱਕੇ ਮਚਾਡੋ ਨੇ ਅਜੇਤੂ 69 ਅਤੇ ਰੋਬਰਟਾ ਐਵਰੀ ਨੇ 48 ਦੌੜਾਂ ਦਾ ਯੋਗਦਾਨ ਪਾਇਆ। ਲੌਰਾ ਕਾਰਡੋਸੋ ਇਸ ਪੂਰੇ ਟੂਰਨਾਮੈਂਟ ਵਿੱਚ ਜ਼ਬਰਦਸਤ ਫਾਰਮ ਵਿੱਚ ਚੱਲ ਰਹੀ ਹੈ ਅਤੇ ਪਿਛਲੇ ਮੈਚ ਵਿੱਚ ਵੀ ਉਸ ਨੇ ਜ਼ਾਂਬੀਆ ਵਿਰੁੱਧ ਸ਼ਾਨਦਾਰ ਅਰਧ ਸੈਂਕੜਾ ਜੜਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News