SC ਨੇ ਰੱਦ ਕੀਤਾ ਐਨ.ਜੀ.ਟੀ ਦਾ ਫੈਸਲਾ, ਹੁਣ ਅਮਰਨਾਥ ਗੁਫਾ ''ਚ ਗੂੰਜੇਗਾ ਮਹਾਦੇਵ ਦਾ ਜੈਕਾਰਾ

4/16/2018 2:05:25 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਅੱਜ ਐਨ.ਜੀ.ਟੀ ਦਾ ਫੈਸਲੇ ਨੂੰ ਰੱਦ ਕਰਦੇ ਹੋਏ ਅਮਰਨਾਥ ਗੁਫਾ 'ਚ ਜੈਕਾਰਾ ਲਗਾਉਣ ਦਾ ਆਦੇਸ਼ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਐਨ.ਜੀ.ਟੀ ਨੇ ਅਮਰਨਾਥ ਗੁਫਾ ਸ਼੍ਰਾਇਨ ਦੀ ਵਾਤਰਾਵਰਨ-ਸੰਵਦੇਨਸ਼ੀਲਤਾ ਨੂੰ ਬਣਾਏ ਰੱਖਣ ਲਈ ਇਸ ਨੂੰ ਮੌਨ ਖੇਤਰ ਘੋਸ਼ਿਤ ਕੀਤਾ ਸੀ ਅਤੇ ਪ੍ਰਵੇਸ਼ ਬਿੰਦੂ ਤੋਂ ਅੱਗੇ ਧਾਰਮਿਕ ਰਸਮਾਂ 'ਤੇ ਰੋਕ ਲਗਾ ਦਿੱਤੀ ਸੀ।
ਬੈਂਚ ਨੇ ਪਹਿਲੇ ਕਿਹਾ ਕਿ ਅਮਰਨਾਥ ਗੁਫਾ ਮੰਦਰ ਦੇ ਆਸਪਾਸ ਦੇ ਇਲਾਕ ਨੂੰ ਮੌਨ ਖੇਤਰ ਘੋਸ਼ਿਤ ਕਰਨ ਨਾਲ ਬਰਫੀਲੇ ਤੂਫਾਨ ਨੂੰ ਰੋਕਣ ਅਤੇ ਖੇਤਰ 'ਚ ਈਕੋ ਸਿਸਟਮ ਬਣਾਏ ਰੱਖਣ 'ਚ ਮਦਦ ਮਿਲੇਗੀ। ਅਮਰਨਾਥ ਗੁਫਾ ਮੰਦਰ ਨੂੰ ਹਿੰਦੂਆਂ ਦੇ ਬਹੁਤ ਪਵਿੱਤਰ ਸਥਾਨਾ 'ਚੋਂ ਇਕ ਮੰਨਿਆ ਜਾਂਦਾ ਹੈ। ਸਾਲ 'ਚ ਜ਼ਿਆਦਾਤਰ ਸਮੇਂ ਇਹ ਗੁਫਾ ਬਰਫ ਨਾਲ ਢੱਕੀ ਰਹਿੰਦੀ ਹੈ। ਕੇਵਲ ਗਰਮੀ 'ਚ ਕੁਝ ਹੀ ਦਿਨ ਦੇ ਲਈ ਇੱਥੇ ਬਰਫ ਨਹੀਂ ਹੁੰਦੀ ਅਤੇ ਉਦੋਂ ਇਸ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਂਦਾ ਹੈ।