ਹੁਣ ਵਿਦੇਸ਼ ''ਚ ਵੀ ਮਿਲੇਗੀ ਅੰਬਾਨੀ ਪਰਿਵਾਰ ਨੂੰ ''ਜ਼ੈੱਡ ਪਲੱਸ'' ਸੁਰੱਖਿਆ, SC ਨੇ ਦਿੱਤਾ ਆਦੇਸ਼

03/01/2023 3:18:36 PM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੇਸ਼ ਭਰ ਅਤੇ ਵਿਦੇਸ਼ 'ਚ ਉੱਚ ਸ਼੍ਰੇਣੀ ਵਾਲੀ 'ਜ਼ੈੱਡ ਪਲੱਸ' ਸੁਰੱਖਿਆ ਮੁਹੱਈਆ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਜੱਜ ਕ੍ਰਿਸ਼ਨ ਮੁਰਾਰੀ ਅਤੇ ਜੱਜ ਅਹਿਸਾਨੁਦੀਨ ਅਮਾਨੁੱਲਾਹ ਦੀ ਬੈਂਚ ਨੇ ਸੋਮਵਾਰ ਨੂੰ ਕਿਹਾ ਕਿ ਸੋਚ-ਵਿਚਾਰ ਕਰਨ ਤੋਂ ਬਾਅਦ ਇਹ ਰਾਏ ਹੈ ਕਿ ਜੇਕਰ ਸੁਰੱਖਿਆ ਸੰਬੰਧੀ ਖ਼ਤਰਾ ਹੈ ਤਾਂ ਸੁਰੱਖਿਆ ਵਿਵਸਥਾ ਨੂੰ ਕਿਸੇ ਵਿਸ਼ੇਸ਼ ਖੇਤਰ ਜਾਂ ਰਹਿਣ ਦੇ ਕਿਸੇ ਵਿਸ਼ੇਸ਼ ਸਥਾਨ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ।

ਬੈਂਚ ਨੇ ਕਿਹਾ ਕਿ ਅਪੀਲਕਰਤਾ ਸੰਖਿਆ 2 ਤੋਂ 6 (ਅੰਬਾਨੀ ਪਰਿਵਾਰ) ਨੂੰ ਪ੍ਰਦਾਨ ਕੀਤੀ ਗਈ 'ਜ਼ੈੱਡ ਪਲੱਸ' ਸੁਰੱਖਿਆ ਉਨ੍ਹਾਂ ਨੂੰ ਪੂਰੇ ਦੇਸ਼ ਅਤੇ ਵਿਦੇਸ਼ 'ਚ ਉਪਲੱਬਧ ਕਰਵਾਈ ਜਾਵੇਗੀ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ 'ਜ਼ੈੱਡ ਪਲੱਸ' ਸੁਰੱਖਿਆ ਪ੍ਰਦਾਨ ਕਰਨ ਦਾ ਪੂਰਾ ਖਰਚ ਅਤੇ ਲਾਗਤ ਅੰਬਾਨੀ ਪਰਿਵਾਰ ਵਹਿਨ ਕਰੇਗਾ।


DIsha

Content Editor

Related News