SC ਨੇ ਰੇਪ ਪੀੜਤਾ ਵੱਲੋਂ ਦਾਇਰ ਦੋਸ਼ੀ ਪਾਦਰੀ ਨਾਲ ਵਿਆਹ ਦੀ ਮਨਜ਼ੂਰੀ ਵਾਲੀ ਪਟੀਸ਼ਨ ਕੀਤੀ ਖਾਰਜ

08/02/2021 2:58:37 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੇਰਲ ਦੇ ਕੋਟਿਯੂਰ 'ਚ ਰਹਿਣ ਵਾਲੀ ਜਬਰ ਜ਼ਿਨਾਹ ਪੀੜਤਾ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਸ ਨੇ ਦੋਸ਼ੀ ਸਾਬਕਾ ਪਾਦਰੀ ਨਾਲ ਵਿਆਹ ਕਰਨ ਦੀ ਮਨਜ਼ੂਰੀ ਮੰਗੀ ਸੀ। ਇਹ ਸਾਬਕਾ ਪਾਦਰੀ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸੁਪਰੀਮ ਕੋਰਟ ਨੇ ਸਾਬਕਾ ਪਾਦਰੀ ਦੀ ਵੱਖ ਤੋਂ ਦਾਇਰ ਪਟੀਸ਼ਨ ਵੀ ਖਾਰਜ ਕਰ ਦਿੱਤੀ। ਇਸ ਪਟੀਸ਼ਨ 'ਚ ਉਸ ਨੇ ਜਬਰ ਜ਼ਿਨਾਹ ਪੀੜਤਾ ਨਾਲ ਵਿਆਹ ਕਰਨ ਲਈ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ। ਪੀੜਤਾ ਘਟਨਾ ਦੇ ਸਮੇਂ ਨਾਬਾਲਗ ਸੀ ਅਤੇ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ।

ਇਹ ਵੀ ਪੜ੍ਹੋ : ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਮੌਤ ਤੱਕ ਜੇਲ੍ਹ ’ਚ ਰੱਖਣ ਦੀ ਸਜ਼ਾ

ਜੱਜ ਵਿਨੀਤ ਸਰਨ ਅਤੇ ਜੱਜ ਦਿਨੇਸ਼ ਮਾਹੇਸ਼ਵਰੀ ਦੀ ਬੈਂਚ ਨੇ ਸਾਬਕਾ ਪਾਦਰੀ ਨੂੰ ਕਿਹਾ,''ਹਾਈ ਕੋਰਟ ਨੇ ਸੋਚ-ਸਮਝ ਕੇ ਫ਼ੈਸਲਾ ਦਿੱਤਾ ਹੈ ਅਤੇ ਅਸੀਂ ਉਸ ਦੇ ਫ਼ੈਸਲੇ 'ਚ ਦਖ਼ਲ ਨਹੀਂ ਦੇਣਾ ਚਾਹਾਂਗੇ।'' ਬੈਂਚ ਨੇ ਪੀੜਤਾ ਨੂੰ ਕਿਹਾ ਕਿ ਉਹ ਸਾਬਕਾ ਪਾਦਰੀ ਨਾਲ ਵਿਆਹ ਕਰਨ ਦੀ ਆਪਣੀ ਪਟੀਸ਼ਨ ਨੂੰ ਲੈ ਕੇ ਹੇਠਲੀ ਅਦਾਲਤ ਜਾ ਸਕਦੀ ਹੈ। ਸਾਬਕਾ ਪਾਦਰੀ ਦੇ ਵਕੀਲ ਅਮਿਤ ਜਾਰਜ ਨੇ ਕਿਹਾ ਕਿ ਹਾਈ ਕੋਰਟ ਨੇ ਇਸ ਮਾਮਲੇ 'ਚ ਵਿਆਹ ਦੇ ਸੰਬੰਧ 'ਚ ਵਿਆਪਕ ਨਿਰਦੇਸ਼ ਦਿੱਤੇ ਹਨ, ਜੋ ਇਕ ਮੌਲਿਕ ਅਧਿਕਾਰ ਹੈ। ਬੈਂਚ ਨੇ ਜਾਰਜ ਤੋਂ ਪੁੱਛਿਆ ਕਿ ਪੀੜਤਾ ਅਤੇ ਸਾਬਕਾ ਪਾਦਰੀ ਦੀ ਉਮਰ ਕੀ ਹੈ, ਜਿਸ 'ਤੇ ਉਨ੍ਹਾਂ ਨੇ ਕਿਹਾ ਕਿ ਸਾਬਕਾ ਪਾਦਰੀ 49 ਸਾਲ ਦਾ ਹੈ, ਜਦੋਂ ਕਿ ਪੀੜਤਾ ਦੀ ਉਮਰ 25 ਸਾਲ ਹੈ। ਸੁਪਰੀਮ ਕੋਰਟ ਨੇ ਜਾਰਜ ਨੂੰ ਕਿਹਾ,''ਤੁਸੀਂ ਖ਼ੁਦ ਹਾਈ ਕੋਰਟ ਤੋਂ ਵਿਆਪਕ ਨਿਰਦੇਸ਼ ਲਏ ਹਨ ਅਤੇ ਉਹ ਦਖ਼ਲ ਨਹੀਂ ਕਰਨਾ ਚਾਹੁਣਗੇ।''

ਇਹ ਵੀ ਪੜ੍ਹੋ : ਵੀਡੀਓ ਚੈਟ ’ਚ ਪ੍ਰੇਮਿਕਾ ਨੇ ਠੁਕਰਾਇਆ ਵਿਆਹ ਦਾ ਪ੍ਰਸਤਾਵ, ਮੁੰਡੇ ਨੇ ਕੀਤੀ ਖ਼ੁਦਕੁਸ਼ੀ


DIsha

Content Editor

Related News