Pulwama Attack : ਸ਼ਹੀਦਾਂ ਦੇ ਲੋਨ ਮੁਆਫ ਕਰੇਗਾ SBI, ਜਲਦੀ ਮਿਲੇਗੀ 30 ਲੱਖ ਦੀ ਬੀਮਾ ਰਾਸ਼ੀ

Monday, Feb 18, 2019 - 05:38 PM (IST)

Pulwama Attack : ਸ਼ਹੀਦਾਂ ਦੇ ਲੋਨ ਮੁਆਫ ਕਰੇਗਾ SBI, ਜਲਦੀ ਮਿਲੇਗੀ 30 ਲੱਖ ਦੀ ਬੀਮਾ ਰਾਸ਼ੀ

ਨਵੀਂ ਦਿੱਲੀ — ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਆਫ. ਦੇ 40 ਜਵਾਨ ਸ਼ਹੀਦ ਹੋ ਗਏ। ਜਿਸ ਤੋਂ ਬਾਅਦ ਪਾਕਿਸਤਾਨ ਨੂੰ ਲੈ ਕੇ ਪੂਰੇ ਦੇਸ਼ ਵਿਚ ਗੁੱਸਾ ਹੈ। ਇਸ ਗੁੱਸੇ ਦੇ ਨਾਲ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਵੀ ਸੋਗ ਹੈ। ਇਸ ਲਈ ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਲਈ ਜਿਥੇ ਸਲਮਾਨ ਖਾਨ , ਰਿਲਾਇੰਸ ਫਾਊਡੇਸ਼ਨ(ਮੁਕੇਸ਼ ਅੰਬਾਨੀ), ਅਮਿਤਾਬ ਬੱਚਣ ਸਮੇਤ ਕਈ ਮਸ਼ਹੂਰ ਹਸਤੀਆਂ ਆਰਥਿਕ ਸਹਾਇਤਾ ਦੇ ਰਹੀਆਂ ਹਨ ਉਥੇ ਰਿਅਲ ਅਸਟੇਟ ਕੰਪਨੀ ਕ੍ਰੇਡਾਈ(ਹਰੇਕ ਪਰਿਵਾਰ ਨੂੰ ਇਕ ਫਲੈਟ ਦੇਵੇਗੀ। ਇਸ ਦੇ ਨਾਲ ਹੀ ਦੇਸ਼ ਦਾ ਸਭ ਤੋਂ ਵੱਡਾ ਬੈਂਕ ਵੀ ਦੇਸ਼ ਦੇ ਸ਼ਹੀਦ ਜਵਾਨ ਪਰਿਵਾਰਾਂ ਦੇ ਦੁੱਖ ਦੀ ਘੜੀ 'ਚ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ। ਸਟੇਟ ਬੈਂਕ ਨੇ ਅਧਿਕਾਰਕ ਜਾਣਕਾਰੀ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਉਹ ਸ਼ਹੀਦ ਜਵਾਨਾਂ ਦੇ ਬੈਂਕ ਲੋਨ ਮੁਆਫ ਕਰੇਗਾ ਅਤੇ ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੂੰ ਬੀਮੇ ਦੀ ਰਾਸ਼ੀ ਵੀ ਦੇਵੇਗਾ। ਬੈਂਕ ਨੇ ਆਪਣੇ ਸਟੇਟਮੈਂਟ ਵਿਚ ਕਿਹਾ ਹੈ ਕਿ ਜਵਾਨਾਂ ਲਈ ਡਿਫੈਂਸ ਸੈਲਰੀ ਪੈਕੇਜ ਦੇ ਤਹਿਤ 30 ਲੱਖ ਰੁਪਏ ਦਾ ਬੀਮਾ ਹੁੰਦਾ ਹੈ ਜਿਸਦੀ ਰਾਸ਼ੀ ਬੈਂਕ ਜਲਦੀ ਹੀ ਰੀਲੀਜ਼ ਕਰੇਗਾ। ਬੈਂਕ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।

 

ਇਸ ਤੋਂ ਇਲਾਵਾ ਬੈਂਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਵੀਰ ਵੈਬਸਾਈਟ ਦੇ ਜ਼ਰੀਏ ਲੋਕ ਦੇਸ਼ ਦੇ ਜਵਾਨਾਂ ਦੀ ਸਹਾਇਤਾ ਕਰਨ। ਬੈਂਕ ਨੇ ਇਸ ਲਈ 'ਯੂ.ਪੀ.ਆਈ. ਦਾ ਸਪੋਰਟ' ਵੀ ਜਾਰੀ ਕੀਤਾ ਹੈ ਜਿਸਦੀ ਸਹਾਇਤਾ ਨਾਲ ਤੁਸੀਂ ਯੂ.ਪੀ.ਆਈ. ਕੋਰਡ ਸਕੈਨ ਕਰਕੇ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਸਟੇਟ ਬੈਂਕ ਪਹਿਲਾਂ ਵੀ ਕਈ ਹੋਰ ਲੋਕਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਉਣ।


Related News