SBI ਤੇ ਯੂਨੀਅਨ ਬੈਂਕ ਆਫ ਇੰਡੀਆ ਨੇ PNB ਤੋਂ 3275 ਕਰੋੜ ਰੁਪਏ ਦੀ ਕੀਤੀ ਮੰਗ

Monday, Feb 19, 2018 - 12:38 AM (IST)

ਨਵੀਂ ਦਿੱਲੀ-ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਅਤੇ ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਇਹ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਵਿਚ 11400 ਕਰੋੜ ਰੁਪਏ ਦੇ ਘਪਲੇ ਵਿਚ ਕ੍ਰਮਵਾਰ 1360 ਕਰੋੜ ਰੁਪਏ ਅਤੇ 1915 ਕਰੋੜ ਰੁਪਏ ਦੇ ਘਪਲੇ ਦਾ ਭਾਂਡਾ ਭੰਨਿਆ ਹੈ, ਜਿਸ ਨਾਲ ਦੇਸ਼ ਭਰ ਦੇ ਬੈਂਕਿੰਗ ਸੈਕਟਰ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ। ਉਕਤ ਦੋਵਾਂ ਬੈਂਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਾਅਵੇ ਉਚਿਤ ਹਨ।
ਉਂਝ ਦੋਵਾਂ ਬੈਂਕਾਂ ਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਉਹ ਪੰਜਾਬ ਨੈਸ਼ਨਲ ਬੈਂਕ ਕੋਲੋਂ ਆਪਣੀ ਰਾਸ਼ੀ ਦੀ ਵਸੂਲੀ ਕਰ ਲੈਣਗੇ, ਜਿਸ ਨੇ ਸਰਕਾਰੀ ਤੌਰ 'ਤੇ ਨੌਸਰਬਾਜ਼ ਜਿਊਲਰਾਂ ਦੇ ਕਰਜ਼ੇ ਦੀ ਗਾਰੰਟੀ ਦਿੱਤੀ ਸੀ। ਇਥੋਂ ਤਕ ਕਿ ਘਪਲੇ ਦਾ ਸ਼ਿਕਾਰ ਬੈਂਕ ਇਹ ਦਾਅਵਾ ਕਰਦਾ ਹੈ ਕਿ ਲੈਟਰਜ਼ ਆਫ ਅੰਡਰਸਟੈਂਡਿੰਗ ਅਣ-ਅਧਿਕਾਰਤ ਸਨ। ਯੂਨੀਅਨ ਬੈਂਕ ਆਫ ਇੰਡੀਆ ਨੇ ਸਟਾਕ ਐਕਸਚੇਂਜ  ਨੂੰ ਦੱਸਿਆ ਹੈ ਕਿ ਉਹ ਆਪਣੀਆਂ ਵਿਦੇਸ਼ੀ ਬ੍ਰਾਂਚਾਂ ਦੀ ਮਾਰਫਤ ਪੰਜਾਬ ਨੈਸ਼ਨਲ ਬੈਂਕ ਦੇ ਘਪਲੇ ਨੂੰ ਜ਼ਾਹਿਰ ਕਰ ਰਿਹਾ। 
ਇਸ ਵੱਡੇ ਘਪਲੇ ਨਾਲ ਯੂਨੀਅਨ ਬੈਂਕ ਆਫ ਇੰਡੀਆ ਦੇ ਸ਼ੇਅਰ 117.25 ਰੁਪਏ ਤੋਂ 3.37 ਰੁਪਏ ਹੇਠਾਂ ਡਿੱਗ ਗਏ ਹਨ। ਜਦਕਿ ਪੀ. ਐੱਨ. ਬੀ. ਦਾ ਸਟਾਕ ਬੀ. ਐੱਸ. ਈ. 'ਤੇ ਰੁਪਏ 124.45 ਤੋਂ 3 ਫੀਸਦੀ ਡਿੱਗ ਗਿਆ ਹੈ। ਪੰਜਾਬ ਨੈਸ਼ਨਲ ਨਾਲ ਹੋਏ ਇਸ ਘਪਲੇ ਦੀ ਵਜ੍ਹਾ ਨਾਲ ਬੈਂਕ ਨੇ ਜਨਰਲ ਮੈਨੇਜਰ ਸਮੇਤ 8 ਹੋਰ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।


Related News