48 ਘੰਟੇ ਬਾਅਦ ਬੋਰਵੈੱਲ 'ਚ ਕੱਢਿਆ ਗਿਆ ਮਾਸੂਮ, ਮੈਡੀਕਲ ਲਈ ਲਿਜਾਇਆ ਗਿਆ ਹਸਪਤਾਲ

03/22/2019 5:29:22 PM

ਹਿਸਾਰ-ਹਰਿਆਣਾ ਦੇ ਹਿਸਾਰ ਜ਼ਿਲੇ 'ਚ ਬਾਲਾਸਾਮੰਦ ਪਿੰਡ 'ਚ ਡੇਢ ਸਾਲਾਂ ਬੱਚਾ 60 ਫੁੱਟ ਡੂੰਘੇ ਅਤੇ 10 ਇੰਚ ਚੌੜੇ ਬੋਰਵੈੱਲ 'ਚ ਡਿੱਗ ਗਿਆ। ਬੱਚੇ ਦੀ ਰੋਣ ਦੀ ਆਵਾਜ਼ ਸੁਣਨ 'ਤੇ ਪਰਿਵਾਰ ਨੂੰ ਪਤਾ ਲੱਗਾ ਅਤੇ ਇਸ ਸੰਬੰਧੀ ਜਾਣਕਾਰੀ ਪ੍ਰਸ਼ਾਸ਼ਨ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ।

ਰਿਪੋਰਟ ਮੁਤਾਬਕ ਹਿਸਾਰ ਜ਼ਿਲੇ ਤੋਂ ਲਗਭਗ 28 ਕਿਲੋਮੀਟਰ ਦੂਰ ਬਾਲਸਮੰਦ ਪਿੰਡ 'ਚ 15 ਮਹੀਨਿਆਂ ਦਾ ਨਦੀਮ ਆਪਣੀ ਮਾਂ ਅਤੇ ਭੈਣ-ਭਰਾ ਨਾਲ ਖੇਤਾਂ 'ਚ ਗਿਆ, ਜਿੱਥੇ ਅਚਾਨਕ ਖੇਡਦਾ-ਖੇਡਦਾ ਨਦੀਮ ਇਕ ਪੁਰਾਣੇ ਬੋਰਵੈੱਲ 'ਚ ਡਿੱਗ ਪਿਆ। ਨਦੀਮ ਦੇ ਰੋਣ ਦੀ ਆਵਾਜ਼ ਤੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਅਤੇ ਮੌਕੇ 'ਤੇ ਜਾਣਕਾਰੀ ਮਿਲਣ ਅਤੇ ਮਾਸੂਮ ਬੱਚੇ ਨੂੰ ਬਚਾਉਣ ਲਈ ਪਿੰਡ 'ਚ ਫੌਜ ਦਾ ਵਿਸ਼ੇਸ਼ ਦਸਤੇ ਨਾਲ-ਨਾਲ ਗਾਜੀਆਬਾਦ ਤੋਂ ਐੱਨ. ਡੀ. ਆਰ. ਐੱਫ.  ਦੀ ਟੀਮ ਵੀ ਪਹੁੰਚੀ। ਰਾਤ ਦੇ ਹਨੇਰੇ 'ਚ ਵੀ ਬਚਾਅ ਕਾਰਜ ਜਾਰੀ ਰਿਹਾ। ਪਿਛਲੇ  20 ਘੰਟਿਆਂ ਤੋਂ ਬੋਰਵੈੱਲ 'ਚ ਡਿੱਗੇ ਮਾਸੂਮ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਾਈਪ ਰਾਹੀਂ ਸਭ ਤੋਂ ਪਹਿਲਾਂ ਬੱਚੇ ਤੱਕ ਆਕਸੀਜਨ ਵੀ ਪਹੁੰਚਾਈ ਗਈ ਹੈ। ਨਦੀਮ ਨੂੰ ਬਚਾਉਣ ਲਈ ਬੋਰਵੈੱਲ ਕੋਲ ਜੇ. ਸੀ. ਬੀ. ਰਾਹੀਂ ਵੀ ਕੰਮ ਚਾਲੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਪਾਈ ਕੈਮਰਾ ਰਾਹੀਂ ਬੱਚੇ ਨੂੰ ਦੇਖਿਆ ਗਿਆ ਹੈ ਫਿਲਹਾਲ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ।

ਇਸ ਤੋਂ ਇਲਾਵਾ ਹਿਸਾਰ ਤੋਂ ਭਾਜਪਾ ਵਿਧਾਇਕ ਕਮਲ ਗੁਪਤਾ ਵੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾ ਨੇ ਬਚਾਅ ਕਾਰਜ ਦਾ ਜ਼ਾਇਜਾ ਲਿਆ। ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਵਿਧਾਇਕ ਨੇ ਦੱਸਿਆ ਕਿ ਬੱਚੇ ਨੂੰ ਬਾਹਰ ਕੱਢਣ ਲਈ ਹੁਣ ਵੀ 4 ਤੋਂ 5 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ।


Iqbalkaur

Content Editor

Related News