ਕਾਤਲ ਮੁਸਕਾਨ ਬਣਨ ਵਾਲੀ ਹੈ ਮਾਂ! ਜੇਲ੍ਹ 'ਚ ਹੋ ਸਕਦੈ ਪ੍ਰੈਗਨੈਂਸੀ ਟੈਸਟ
Monday, Mar 24, 2025 - 11:57 AM (IST)

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਹੋਏ ਸੌਰਭ ਕਤਲਕਾਂਡ ਦੀ ਦੋਸ਼ੀ ਪਤਨੀ ਮੁਸਕਾਨ ਅਤੇ ਉਸ ਦਾ ਪ੍ਰੇਮੀ ਸਾਹਿਲ ਜੇਲ੍ਹ 'ਚ ਬੰਦ ਹਨ। ਪਤਨੀ ਮੁਸਕਾਨ ਨੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਪਤੀ ਸੌਰਭ ਦਾ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਸੌਰਭ ਦੇ ਲਾਸ਼ ਦੇ ਟੁੱਕੜੇ ਡਰੰਮ 'ਚ ਭਰ ਕੇ ਸੀਮੈਂਟ ਨਾਲ ਜਮਾ ਦਿੱਤਾ ਸੀ। ਦੋਵਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਚਾਰ ਦਿਨਾਂ ਤੋਂ ਮੁਸਕਾਨ ਅਤੇ ਉਸ ਦਾ ਪ੍ਰੇਮੀ ਸਾਹਿਲ ਮੇਰਠ ਜ਼ਿਲ੍ਹਾ ਜੇਲ੍ਹ ਵਿਚ ਬੰਦ ਹਨ। ਇਸ ਦਰਮਿਆਨ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਜੇਲ੍ਹ ਵਿਚ ਬੰਦ ਮੁਸਕਾਨ ਦਾ ਅੱਜ ਪ੍ਰੈਗਨੈਂਸੀ ਟੈਸਟ ਹੋ ਸਕਦਾ ਹੈ। ਅੱਜ ਮੁਸਕਾਨ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਸੌਰਭ ਕਤਲਕਾਂਡ: ਪ੍ਰੇਮੀ ਸਾਹਿਲ ਦੇ ਕਮਰੇ ਦੇ ਅੰਦਰਲੇ ਭਿਆਨਕ ਰਾਜ਼, ਪੜ੍ਹ ਹੋਵੋਗੇ ਹੈਰਾਨ
ਨਸ਼ੇ ਦੇ ਆਦੀ ਹਨ ਮੁਸਕਾਨ ਤੇ ਸਾਹਿਲ
ਕਾਤਲ ਮੁਸਕਾਨ ਅਤੇ ਉਸ ਦਾ ਪ੍ਰੇਮੀ ਸਾਹਿਲ ਦੋਵੇਂ ਨਸ਼ੇ ਦੇ ਆਦੀ ਹਨ। ਜੇਲ੍ਹ ਵਿਚ ਬੰਦ ਹੋਣ ਕਾਰਨ ਨਸ਼ਾ ਦੋਵਾਂ ਨੂੰ ਨਸ਼ਾ ਨਹੀਂ ਮਿਲ ਰਿਹਾ। ਜਿਸ ਕਾਰਨ ਦੋਵਾਂ ਦਾ ਸਰੀਰ ਅੰਕੜ ਰਿਹਾ ਹੈ। ਮੁਸਕਾਨ ਅਤੇ ਸਾਹਿਲ ਦੀ ਡਾਕਟਰਾਂ ਦੀ ਇਕ ਟੀਮ ਵਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਦਵਾਈਆਂ ਨਾਲ ਦੋਵਾਂ ਦਾ ਨੁਸ਼ਾ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 33 ਅਧਿਆਪਕ ਕੀਤੇ ਗਏ ਬਰਖ਼ਾਸਤ, ਜਾਣੋ ਕੀ ਰਹੀ ਵਜ੍ਹਾ
ਮੁਸਕਾਨ ਨੇ ਸਾਹਿਲ ਨਾਲ ਰਹਿਣ ਦੀ ਜਤਾਈ ਇੱਛਾ
ਜੇਲ੍ਹ ਵਿਚ ਮੁਸਕਾਨ ਨੇ ਸਾਹਿਲ ਨਾਲ ਇਕ ਹੀ ਬੈਰਕ ਵਿਚ ਰਹਿਣ ਦੀ ਇੱਛਾ ਜਤਾਈ ਹੈ। ਜੇਲ੍ਹ ਸੁਪਰਡੈਂਟ ਦਾ ਕਹਿਣਾ ਹੈ ਕਿ ਜੇਕਰ ਕਾਨੂੰਨੀ ਤੌਰ 'ਤੇ ਮੁਸਕਾਨ ਅਤੇ ਸਾਹਿਲ ਪਤੀ-ਪਤਨੀ ਹੁੰਦੇ ਤਾਂ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾ ਸਕਦੀ ਸੀ। ਬਲੱਡ ਰਿਲੇਸ਼ਨਸ਼ਿਪ ਵਿਚ ਜੇਕਰ ਕੋਈ ਮਹਿਲਾ ਅਤੇ ਪੁਰਸ਼ ਇਕ ਜੇਲ੍ਹ 'ਚ ਬੰਦ ਹਨ ਤਾਂ ਉਨ੍ਹਾਂ ਨੂੰ ਦਿਨ ਵਿਚ ਮੁਲਾਕਾਤ ਦੇ ਸਮੇਂ ਮਿਲਵਾਇਆ ਜਾ ਸਕਦਾ ਹੈ। ਨਿਯਮ ਮੁਤਾਬਕ ਮੁਸਕਾਨ ਦੀ ਇਹ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ- ਹੁਣ ਜ਼ਮੀਨ ਦੀ ਰਜਿਸਟਰੀ ਹੋਵੇਗੀ ਆਸਾਨ, ਸਰਕਾਰ ਨੇ ਬਦਲਿਆ ਨਿਯਮ
ਸੌਰਭ ਦੇ ਕਤਲ ਕੇਸ 'ਚ ਵੱਡਾ ਖ਼ੁਲਾਸਾ
ਸੌਰਭ ਰਾਜਪੂਤ ਕਤਲ ਕੇਸ ਵਿਚ ਪੋਸਟਮਾਰਟਮ ਰਿਪੋਰਟ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਸੌਰਭ ਦੇ ਸੀਨੇ ਵਿਚ ਚਾਕੂ ਨਾਲ ਤਿੰਨ ਵਾਰ ਕੀਤੇ ਗਏ। ਚਾਕੂ ਦਿਲ ਦੇ ਆਰ-ਪਾਰ ਹੋਇਆ ਹੈ। ਇਸ ਦੇ ਨਾਲ ਹੀ ਗੁੱਟ ਅਤੇ ਗਰਦਨ 'ਤੇ ਵੀ ਚਾਕੂ ਦੇ ਨਿਸ਼ਾਨ ਹਨ। ਪੋਸਟਮਾਰਟਮ ਰਿਪੋਰਟ ਮੁਤਾਬਕ ਡਰੰਮ 'ਚੋਂ ਕੱਢੀ ਗਈ ਲਾਸ਼ 14 ਦਿਨ ਪੁਰਾਣੀ ਹੈ। ਚਾਕੂ ਨਾਲ ਕਈ ਵਾਰ ਕਰ ਕੇ ਕਤਲ ਕੀਤਾ ਗਿਆ ਹੈ। ਉੱਥੇ ਹੀ ਪੋਸਟਮਾਰਟਮ ਰਿਪੋਰਟ ਵਿਚ ਜ਼ਹਿਰ ਅਤੇ ਨਸ਼ੇ ਦੀ ਪੁਸ਼ਟੀ ਨਹੀਂ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8