ਸਾਊਦੀ ਇਸਤਾਨਬੁਲ 'ਚ ਆਪਣੇ ਦੂਤਘਰ ਨੂੰ ਦੂਜੀ ਥਾਂ ਕਰੇਗਾ ਸ਼ਿਫਟ
Wednesday, Sep 18, 2019 - 03:04 AM (IST)

ਅੰਕਾਰਾ - ਸਾਊਦੀ ਅਰਬ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਇਸਤਾਨਬੁਲ 'ਚ ਸਥਿਤ ਵਣਜ ਦੂਤਘਰ ਦੀ ਇਮਾਰਤ ਜਿਥੇ ਇਕ ਸਾਲ ਪਹਿਲਾਂ ਕਥਿਤ ਤੌਰ 'ਤੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਕੀਤੀ ਗਈ ਸੀ ਉਸ ਨੂੰ ਵੇਚ ਦਿੱਤਾ ਗਿਆ ਹੈ। ਤੁਰਕੀ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਸੂਤਰਾਂ ਨੇ ਆਖਿਆ ਕਿ ਸਾਊਦੀ ਅਰਬ ਨੇ ਇਸਤਾਨਬੁਲ ਦੇ ਲੇਵੈਂਤ ਜ਼ਿਲੇ 'ਚ ਸਥਿਤ ਵਣਜ ਦੂਤਘਰ ਦੀ ਇਮਾਰਤ ਪਿਛਲੇ ਮਹੀਨੇ ਵੇਚ ਦਿੱਤੀ। ਇਸ ਇਮਾਰਤ ਨੂੰ ਵੇਚਣ ਤੋਂ ਬਾਅਦ ਦੂਤਘਰ ਨੂੰ ਸਾਰੀਅਰ ਜ਼ਿਲੇ 'ਚ ਸਥਿਤ ਇਕ ਹੋਰ ਇਮਾਰਤ 'ਚ ਤਬਦੀਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਖਸ਼ੋਗੀ ਦੀ ਪਿਛਲੇ ਸਾਲ ਅਕਤੂਬਰ 'ਚ ਹੱਤਿਆ ਕਰ ਦਿੱਤੀ ਗਈ ਸੀ। ਖਸ਼ੋਗੀ ਇਸਤਾਨਬੁਲ 'ਚ ਸਾਊਦੀ ਦੂਤਘਰ ਤੋਂ ਗਾਇਬ ਹੋ ਗਏ ਸਨ। ਸਾਊਦੀ ਨੇ ਹਾਲਾਂਕਿ ਸ਼ੁਰੂਆਤ 'ਚ ਖਸ਼ੋਗੀ ਦੇ ਬਾਰੇ 'ਚ ਜਾਣਕਾਰੀ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ 'ਚ ਉਨ੍ਹਾਂ ਨੇ ਸਵੀਤਾਰ ਕੀਤਾ ਸੀ ਕਿ ਖਸ਼ੋਗੀ ਦੀ ਹੱਤਿਆ ਦੂਤਘਰ ਦੇ ਅੰਦਰ ਹੋਈ ਸੀ।