ਕਿਸਾਨੀ ਘੋਲ: ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪੱਕੇ ਨਿਰਮਾਣ ਸਬੰਧੀ ਸੰਯੁਕਤ ਕਿਸਾਨ ਮੋਰਚਾ ਨੇ ਲਿਆ ਅਹਿਮ ਫ਼ੈਸਲਾ

03/15/2021 10:59:55 AM

ਸੋਨੀਪਤ- ਅੰਦੋਲਨਕਾਰੀ ਕਿਸਾਨਾਂ ਵਲੋਂ ਦਿੱਲੀ ਦੀ ਸਰਹੱਦ 'ਤੇ ਬਣਾਏ ਜਾ ਰਹੇ ਪੱਕੇ ਨਿਰਮਾਣ 'ਤੇ ਸੰਯੁਕਤ ਮੋਰਚਾ ਨੇ ਸਖ਼ਤ ਨੋਟਿਸ ਲੈਂਦੇ ਹੋਏ ਕਿਸਾਨਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਕੁੰਡਲੀ ਅਤੇ ਟਿਕਰੀ ਬਾਰਡਰ 'ਤੇ ਹੋ ਰਹੇ ਪੱਕੇ ਨਿਰਮਾਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਸੋਨੀਪਤ 'ਚ ਤਾਂ ਇਸ ਬਾਰੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਅਤੇ ਨਗਰ ਪਾਲਿਕਾ ਕੁੰਡਲੀ ਦੇ ਅਧਿਕਾਰੀਆਂ ਨੇ ਵੱਖ-ਵੱਖ ਮੁਕੱਦਮੇ ਦਰਜ ਕਰਵਾ ਦਿੱਤੇ ਹਨ। ਇਸ ਦੇ ਬਾਵਜੂਦ ਪੱਕੇ ਨਿਰਮਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਆ ਰਹੇ ਹਨ।

ਇਹ ਵੀ ਪੜ੍ਹੋ : ਕੁੰਡਲੀ ਵਿਖੇ ਧਰਨੇ ਵਾਲੀ ਥਾਂ 'ਤੇ ਪੱਕੇ ਮਕਾਨ ਬਣਵਾ ਰਹੇ ਹਨ ਕਿਸਾਨ, ਰੋਕਣ ਪੁੱਜੀ ਪੁਲਸ ਨੂੰ ਵਾਪਸ ਭੇਜਿਆ

ਇਸ ਵਿਚ ਐਤਵਾਰ ਨੂੰ ਕਿਸਾਨ ਸੰਯੁਕਤ ਮੋਰਚਾ ਨੇ ਸਾਫ਼ ਕਰ ਦਿੱਤਾ ਹੈ ਕਿ ਪੱਕੇ ਨਿਰਮਾਣ ਕਰਨ ਲਈ ਮੋਰਚੇ ਦਾ ਕੋਈ ਫ਼ੈਸਲਾ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹਾ ਨਾ ਕਰਨ। ਇਸ ਨਾਲ ਕਿਸਾਨ ਅੰਦੋਲਨ 'ਤੇ ਪ੍ਰਤੀਕੂਲ ਅਸਰ ਪੈ ਸਕਦਾ ਹੈ। ਜਿੰਨਾ ਅਸੀਂ ਵਿਵਾਦਾਂ ਤੋਂ ਬਚਾਂਗੇ, ਓਨਾ ਹੀ ਅੰਦੋਲਨ ਸਫ਼ਲਤਾਪੂਰਵਕ ਅੱਗੇ ਵਧੇਗਾ। ਇਸ ਲਈ ਪੰਜਾਬ ਦੇ 32 ਕਿਸਾਨ ਸੰਗਠਨਾਂ ਦੀ ਬੈਠਕ ਕੀਤੀ ਗਈ ਸੀ। ਇਸ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਇਸ ਮੌਕੇ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਦੱਸਿਆ ਕਿ ਓਡੀਸ਼ਾ 'ਚ ਕਿਸਾਨ ਯਾਤਰਾ ਰਾਏਗੜਾ ਜ਼ਿਲ੍ਹੇ ਦੇ ਗੁਨੂਪੁਰ 'ਚ ਪਹੁੰਚੀ ਹੈ। ਇਸ ਵਿਚ 7 ਵੱਖ-ਵੱਖ ਮਾਰਗਾਂ 'ਤੇ 7 ਕਿਸਾਨ ਰੱਥਾਂ 'ਤੇ 7 ਕਿਸਾਨ ਯਾਤਰਾ ਚੌਥੇ ਦਿਨ 'ਚ ਪ੍ਰਵੇਸ਼ ਕਰ ਗਈ ਹੈ। ਇਹ ਯਾਤਰਾਵਾਂ ਪੂਰੇ ਬਿਹਾਰ 'ਚ ਕਿਸਾਨਾਂ ਨੂੰ ਜਾਗਰੂਕ ਕਰੇਗੀ।

ਇਹ ਵੀ ਪੜ੍ਹੋ : ਕਿਸਾਨੀ ਘੋਲ: ਸੜਕਾਂ ਤੋਂ ਪੱਕੇ ਘਰਾਂ 'ਚ ਨਿਵਾਸ ਦੀਆਂ ਤਿਆਰੀਆਂ, ਟਿਕਰੀ ਸਰਹੱਦ ’ਤੇ ਬਣੇ ਦਰਜਨਾਂ ‘ਘਰ’

ਨੋਟ : ਸੰਯੁਕਤ ਮੋਰਚੇ ਦੇ ਇਸ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News