‘ਜਾਹਿਲ ਲੋਕ ਚੱਲਦੀਆਂ-ਫਿਰਦੀਆਂ ਲਾਸ਼ਾਂ ਹਨ’, ਬਾਗੀ ਵਿਧਾਇਕਾਂ ’ਤੇ ਸੰਜੇ ਰਾਊਤ ਦਾ ਤੰਜ਼

Tuesday, Jun 28, 2022 - 11:48 AM (IST)

‘ਜਾਹਿਲ ਲੋਕ ਚੱਲਦੀਆਂ-ਫਿਰਦੀਆਂ ਲਾਸ਼ਾਂ ਹਨ’, ਬਾਗੀ ਵਿਧਾਇਕਾਂ ’ਤੇ ਸੰਜੇ ਰਾਊਤ ਦਾ ਤੰਜ਼

ਨੈਸ਼ਨਲ ਡੈਸਕ– ਮਹਾਰਾਸ਼ਟਰ ਦੀ ਸਿਆਸਤ ’ਚ ਸੰਕਟ ਦੇ ਬੱਦਲ ਛਾਏ ਹੋਏ ਹਨ, ਇਸ ਦਰਮਿਆਨ ਸ਼ਿਵ ਸੈਨਾ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦਾ ਨੋਟਿਸ ਜਾਰੀ ਹੋਇਆ ਹੈ। ਈਡੀ ਨੇ ਨੋਟਿਸ ਜਾਰੀ ਕਰ ਕੇ ਰਾਊਤ ਨੂੰ ਅੱਜ ਪੁੱਛ-ਗਿੱਛ ਲਈ ਬੁਲਾਇਆ ਹੈ। ਈਡੀ ਦੀ ਪੁੱਛ-ਗਿੱਛ ਤੋਂ ਪਹਿਲਾਂ ਰਾਊਤ ਨੇ ਇਕ ਵਾਰ ਫਿਰ ਬਾਗੀ ਵਿਧਾਇਕਾਂ ’ਤੇ ਆਪਣੀ ਭੜਾਸ ਕੱਢੀ। 

ਇਹ ਵੀ ਪੜ੍ਹੋ- ਸੰਜੇ ਰਾਊਤ ਦਾ ਵਿਵਾਦਿਤ ਬਿਆਨ, ਗੁਹਾਟੀ ਤੋਂ 40 ਵਿਧਾਇਕਾਂ ਦੀਆਂ ਆਉਣਗੀਆਂ ਲਾਸ਼ਾਂ

ਸੰਜੇ ਰਾਊਤ ਨੇ ਆਪਣੇ ਟਵਿੱਟਰ ’ਤੇ ਬਾਗੀ ਵਿਧਾਇਕਾਂ ਦਾ ਨਾਂ ਲਏ ਬਿਨਾਂ ਲਿਖਿਆ, ‘‘ਜਹਾਲਤ ਇਕ ਕਿਸਮ ਦੀ ਮੌਤ ਹੈ ਅਤੇ ਜਾਹਿਲ ਲੋਕ ਚੱਲਦੀਆਂ-ਫਿਰਦੀਆਂ ਲਾਸ਼ਾਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਊਤ ਨੇ ਬਾਗੀ ਵਿਧਾਇਕਾਂ ਨੂੰ ‘ਜ਼ਿੰਦਾ ਲਾਸ਼’ ਆਖ ਕੇ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਗੁਹਾਟੀ ’ਚ ਉਹ 40 ਲੋਕ ਜ਼ਿੰਦਾ ਲਾਸ਼ਾਂ ਹਨ, ਉਨ੍ਹਾਂ ਦੀਆਂ ਲਾਸ਼ਾਂ ਮੁੰਬਈ ਆਉਣਗੀਆਂ। ਉਨ੍ਹਾਂ ਦੇ ਇਸ ਬਿਆਨ ’ਤੇ ਕਾਫੀ ਹੰਗਾਮਾ ਹੋਇਆ। 

ਇਹ ਵੀ ਪੜ੍ਹੋ- CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

PunjabKesari

ਇਸ ਤੋਂ ਪਹਿਲਾਂ ਈਡੀ ਦੀ ਇਸ ਕਾਰਵਾਈ ’ਤੇ ਸੰਜੇ ਰਾਊਤ ਨੇ ਟਵੀਟ ਕੀਤਾ। ਟਵੀਟ ’ਚ ਰਾਊਤ ਨੇ ਕਿਹਾ, ‘‘ਮੈਨੂੰ ਪਤਾ ਲੱਗਾ ਹੈ ਈਡੀ ਨੇ ਮੈਨੂੰ ਨੋਟਿਸ ਭੇਜਿਆ ਹੈ। ਮਹਾਰਾਸ਼ਟਰ ’ਚ ਵੱਡੇ ਘਟਨਾਕ੍ਰਮ ਹੋ ਰਹੇ ਹਨ। ਅਸੀਂ ਸਾਰੇ ਬਾਲਾ ਸਾਹਿਬ ਦੇ ਸ਼ਿਵ ਸੈਨਿਕ ਹਾਂ, ਇਹ ਸਾਜਿਸ਼ ਹੈ। ਭਾਵੇਂ ਹੀ ਮੇਰਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਜਾਵੇ ਪਰ ਮੈਂ ਗੁਹਾਟੀ ਦਾ ਰਾਹ ਨਹੀਂ ਚੁਣਾਂਗਾ।

ਇਹ ਵੀ ਪੜ੍ਹੋ- ਮਹਾਰਾਸ਼ਟਰ ’ਚ ਸਿਆਸੀ ਸੰਕਟ; ਸ਼ਿਵ ਸੈਨਾ ਖੇਮੇ ਦੇ 8 ਮੰਤਰੀ ਸ਼ਿੰਦੇ ਧੜੇ ਨਾਲ ਜੁੜੇ, ਇਕੱਲੇ ਪਏ ਊਧਵ

ਜ਼ਿਕਰਯੋਗਹ ਕਿ ਸੰਜੇ ਰਾਊਤ ਨੂੰ ਇਹ ਸੰਮਨ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ, ਜਦੋਂ ਸ਼ਿਵ ਸੈਨਾ ਆਪਣੇ ਹੀ ਵਿਧਾਇਕਾਂ ਦੇ ਇਕ ਧੜੇ ਦੀ ਬਗਾਵਤ ਨਾਲ ਜੂਝ ਰਹੀ ਹੈ। ਦੱਸ ਦੇਈਏ ਕਿ ਇਹ ਪੂਰਾ ਮਾਮਲਾ, 1034 ਕਰੋੜ ਦੇ ਪਾਤਰ ਚੌਲ ਜ਼ਮੀਨ ਘੋਟਾਲੇ ਨਾਲ ਜੁੜਿਆ ਹੈ। ਇਸ ਮਾਮਲੇ ਵਿਚ ਈਡੀ ਪਹਿਲਾਂ ਹੀ ਪ੍ਰਵੀਣ ਰਾਊਤ ਨਾਂ ਦੇ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।


author

Tanu

Content Editor

Related News