ਸੰਯੁਕਤ ਕਿਸਾਨ ਮੋਰਚਾ ਦੋਫਾੜ, ਇਕ ਖੇਮੇ ਨੇ ਯੋਗੇਂਦਰ ਯਾਦਵ ਤੋਂ ਕੀਤਾ ਕਿਨਾਰਾ

Tuesday, Aug 30, 2022 - 01:51 PM (IST)

ਸੰਯੁਕਤ ਕਿਸਾਨ ਮੋਰਚਾ ਦੋਫਾੜ, ਇਕ ਖੇਮੇ ਨੇ ਯੋਗੇਂਦਰ ਯਾਦਵ ਤੋਂ ਕੀਤਾ ਕਿਨਾਰਾ

ਨਵੀਂ ਦਿੱਲੀ– ਸੰਯੁਕਤ ਕਿਸਾਨ ਮੋਰਚਾ ਹੁਣ ਦੋਫਾੜ ਹੋ ਗਿਆ ਹੈ। ਨਵੀਂ ਦਿੱਲੀ ’ਚ 7 ​​ਨਵੰਬਰ 2020 ਨੂੰ ਐੱਸ. ਕੇ. ਐੱਮ. ਗੈਰ-ਸਿਆਸੀ ਢੰਗ ਨਾਲ ਕਿਸਾਨਾਂ ਦੇ ਹਿੱਤਾਂ ਲਈ ਅੰਦੋਲਨ ਲੜਨ ਲਈ ਬਣਾਇਆ ਗਿਆ ਸੀ ਅਤੇ ਉਸੇ ਸੋਚ ਨੂੰ ਅੱਗੇ ਵਧਾਉਂਦਿਆਂ 22 ਅਗਸਤ 2022 ਨੂੰ ਜੰਤਰ-ਮੰਤਰ ਵਿਖੇ ਕਿਸਾਨ ਮਹਾਪੰਚਾਇਤ ਦਾ ਆਯੋਜਨ ਸੰਯੁਕਤ ਕਿਸਾਨ ਮੋਰਚਾ ਅਰਾਜਨੀਤਿਕ ਵੱਲੋਂ ਕੀਤਾ ਗਿਆ ਸੀ, ਜਿਸ ’ਚ ਪੂਰੇ ਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਨੇ ਭਾਗ ਲਿਆ। ਇਸ ਮਹਾਪੰਚਾਇਤ ਦੇ ਮੁੱਖ ਮੁੱਦੇ ਲਖੀਮਪੁਰ ਖੀਰੀ ਦੀ ਘਟਨਾ ’ਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ਼, ਐੱਮ. ਐੱਸ. ਪੀ. ਗਾਰੰਟੀ ਕਾਨੂੰਨ, ਕਿਸਾਨਾਂ ਦੀ ਕਰਜ਼ਾ ਮੁਕਤੀ, ਗੰਨੇ ਦੀ ਅਦਾਇਗੀ ਆਦਿ ਸਨ।

ਇਹ ਵੀ ਪੜ੍ਹੋ– ਕਾਂਗਰਸ ਨੂੰ ਇੱਕ ਹੋਰ ਝਟਕਾ, ਸਾਬਕਾ ਐੱਮ.ਪੀ. ਖਾਨ ਨੇ ਛੱਡੀ ਪਾਰਟੀ, ਰਾਹੁਲ ਗਾਂਧੀ ’ਤੇ ਲਾਏ ਗੰਭੀਰ ਦੋਸ਼

ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੋਸ਼ ਲਾਇਆ ਕਿ ਐੱਸ. ਕੇ. ਐੱਮ. ਉਦੋਂ ਤੋਂ ਲੈ ਕੇ ਹੁਣ ਤਕ ਯੋਗੇਂਦਰ ਯਾਦਵ ਦੀ ਭੂਮਿਕਾ ਸ਼ੱਕੀ ਰਹੀ ਹੈ, ਜਿਸ ਕਾਰਨ ਉਨ੍ਹਾਂ ਖਿਲਾਫ ਕਈ ਵਾਰ ਕਾਰਵਾਈ ਕੀਤੀ ਜਾ ਚੁੱਕੀ ਹੈ। ਹਾਲ ਹੀ ’ਚ ਉਨ੍ਹਾਂ ਸੁਝਾਅ ਦਿੱਤਾ ਕਿ ਐੱਸ. ਕੇ. ਐੱਮ. ’ਚ ਸ਼ਾਮਲ ਕੋਈ ਵੀ ਆਗੂ ਸਿਆਸੀ ਗਤੀਵਿਧੀਆਂ ’ਚ ਸ਼ਾਮਲ ਹੋਣ ਅਤੇ ਸਿਆਸੀ ਪਾਰਟੀਆਂ ਨਾਲ ਮੰਚ ਸਾਂਝਾ ਕਰਨ ਲਈ ਸੁਤੰਤਰ ਹੈ। ਯੋਗਿੰਦਰ ਯਾਦਵ ਦੀ ਕਿਸਾਨਾਂ ਦੇ ਨਾਂ ’ਤੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਦੀ ਲਾਲਸਾ ਸ਼ੁਰੂ ਤੋਂ ਹੀ ਰਹੀ ਹੈ, ਬੀਤੇ ਦਿਨੀਂ ਇਹ ਗੱਲ ਯੋਗਿੰਦਰ ਯਾਦਵ ਨੇ ਕਾਂਗਰਸ ਦੇ ਪ੍ਰੋਗਰਾਮ ’ਚ ਸ਼ਾਮਲ ਹੋ ਕੇ ਦੁਬਾਰਾ ਸਿੱਧ ਕਰ ਦਿੱਤੀ ਹੈ। ਇਸ ਲਈ ਯੋਗੇਂਦਰ ਯਾਦਵ ਵਰਗੇ ਸਿਆਸਤਦਾਨ ਨੂੰ ਕਿਸਾਨ ਅੰਦੋਲਨ ਤੋਂ ਦੂਰ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ– ਹੈਰਾਨੀਜਨਕ! ਘਰਵਾਲੀ ਦੇ ਡਰੋਂ ਇਕ ਮਹੀਨੇ ਤੋਂ 100 ਫੁੱਟ ਉੱਚੇ ਦਰੱਖ਼ਤ ’ਤੇ ਰਹਿ ਰਿਹੈ 'ਵਿਚਾਰਾ ਪਤੀ'


author

Rakesh

Content Editor

Related News