ਸੰਬਿਤ ਪਾਤਰਾ ਨੇ ਡੋਨੇਟ ਕੀਤਾ ਪਲਾਜ਼ਮਾ, ਕੋਵਿਡ-19 ਨਾਲ ਠੀਕ ਹੋਏ ਲੋਕਾਂ ਨੂੰ ਖਾਸ ਅਪੀਲ

07/06/2020 2:21:13 PM

ਗੁਰੂਗ੍ਰਾਮ- ਪਿਛਲੇ ਦਿਨੀਂ ਕੋਰੋਨਾ ਵਾਇਰਸ ਨੂੰ ਹਰਾ ਕੇ ਠੀਕ ਹੋਏ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਬਲੱਡ ਪਲਾਜ਼ਮਾ ਡੋਨੇਟ ਕੀਤਾ ਹੈ। ਉਨ੍ਹਾਂ ਨੇ ਸਾਈਬਰ ਸਿਟੀ ਦੇ ਮੇਦਾਂਤਾ ਹਸਪਤਾਲ 'ਚ ਪਲਾਜ਼ਮਾ ਡੋਨੇਟ ਕੀਤਾ। ਭਾਜਪਾ ਨੇਤਾ ਵੀ ਕੋਵਿਡ-19 ਨਾਲ ਪੀੜਤ ਹੋ ਗਏ ਸ਼ਨ। ਉਹ ਇਸ ਇਨਫੈਕਸ਼ਨ ਤੋਂ ਪੂਰੀ ਤਰ੍ਹਾਂ ਠੀਕ ਹੋ ਚੁਕੇ ਹਨ। ਦੱਸਣਯੋਗ ਹੈ ਕਿ ਕੋਰੋਨਾ ਮਰੀਜ਼ਾਂ 'ਚ ਪਲਾਜ਼ਮਾ ਥੈਰੇਪੀ ਦੇ ਕਾਫ਼ੀ ਹੱਦ ਤੱਕ ਅਸਰਦਾਰ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਦੇ ਬਾਅਦ ਤੋਂ ਕਈ ਮੰਚਾਂ ਅਤੇ ਪੱਧਰਾਂ 'ਤੇ ਕੋਰੋਨਾ ਤੋਂ ਉੱਭਰੇ ਸਿਹਤਮੰਦ ਲੋਕਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕਤੀ ਜਾ ਰਹੀ ਹੈ। ਪਾਤਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸਾਰੇ ਵਰਕਰਾਂ ਨੂੰ ਸੇਵਾਭਾਵ ਦਾ ਮੰਤਰ ਦਿੱਤਾ ਹੈ। ਮੈਂ ਵੀ ਅੱਜ ਪਲਾਜ਼ਮਾ ਡੋਨੇਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਅਪੀਲ ਹੈ ਕੋਵਿਡ ਨੂੰ ਹਰਾ ਕੇ ਸਿਹਤਮੰਦ ਹੋਏ ਲੋਕਾਂ ਨੂੰ, ਜੋ ਫਿਟ ਹਨ, ਉਹ ਪਲਾਜ਼ਮਾ ਦੇਣ।

PunjabKesariਦਰਅਸਲ ਬੀਤੀ 28 ਮਈ ਨੂੰ ਕੋਵਿਡ-19 ਦੇ ਲੱਛਣ ਦਿੱਸਣ ਤੋਂ ਬਾਅਦ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਇਲਾਜ ਤੋਂ ਬਾਅਦ ਉਨ੍ਹਾਂ ਨੂੰ 8 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਇਸ ਦੀ ਜਾਣਕਾਰੀ ਖੁਦ ਸੰਬਿਤ ਪਾਤਰਾ ਨੇ ਦਿੱਤੀ ਸੀ।


DIsha

Content Editor

Related News