ਸੰਭਲ ਹਿੰਸਾ ’ਚ ਸਾਹਮਣੇ ਆਇਆ ਪਾਕਿਸਤਾਨੀ ਕੁਨੈਕਸ਼ਨ
Wednesday, Dec 04, 2024 - 12:10 AM (IST)
ਸੰਭਲ, (ਉੱਤਰ ਪ੍ਰਦੇਸ਼)- ਸੰਭਲ ਹਿੰਸਾ ਵਿਚ ਮੰਗਲਵਾਰ ਨੂੰ ਪਾਕਿਸਤਾਨੀ ਕੁਨੈਕਸ਼ਨ ਸਾਹਮਣੇ ਆਇਆ ਹੈ। ਫੋਰੈਂਸਿਕ ਟੀਮ ਨੇ ਇੱਥੋਂ ਦੇ ਕੋਟ ਗਰਵੀ ਮੁਹੱਲੇ ’ਚੋਂ ਨਾਲੀਆਂ ਵਿਚੋਂ 5 ਖੋਲ ਅਤੇ ਇਕ ਮਿਸਫਾਇਰ ਕਾਰਤੂਸ ਬਰਾਮਦ ਹੋਏ ਹਨ। ਏ. ਐੱਸ. ਪੀ. ਸ਼੍ਰੀਸ਼ਚੰਦਰ ਨੇ ਦੱਸਿਆ ਕਿ ਪਾਕਿਸਤਾਨ ਆਰਡੀਨੈਂਸ ਫੈਕਟਰੀ ਦੇ 9 ਐੱਮ. ਐੱਮ. 2 ਮਿਸਫਾਇਰ ਅਤੇ 1 ਖੋਲ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ 12 ਬੋਰ ਦੇ 2 ਖੋਲ ਅਤੇ 32 ਬੋਰ ਦੇ 2 ਖੋਲ ਬਰਾਮਦ ਕੀਤੇ ਗਏ ਹਨ। ਇਕ ਖੋਲ ਵਿਨਚੈਸਟਰ ਯੂ. ਐੱਸ. ਏ. ਦਾ ਹੈ।
ਲਖਨਊ (ਭਾਸ਼ਾ)-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਕਾਂਗਰਸ ਸੰਸਦ ਮੈਂਬਰਾਂ ਨਾਲ ਬੁੱਧਵਾਰ ਨੂੰ ਸੰਭਲ ਦਾ ਦੌਰਾ ਕਰਨਗੇ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਜੇ ਰਾਏ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।