SRH ਦੀ ਮਾਲਕਣ ਕਾਵਿਆ ਮਾਰਨ ਨੇ ਕਰੋੜਾਂ ''ਚ ਖਰੀਦਿਆਂ ਪਾਕਿਸਤਾਨੀ ਖਿਡਾਰੀ !
Thursday, Mar 12, 2026 - 09:04 PM (IST)
ਸਪੋਰਟਸ ਡੈਸਕ : ਸਨਰਾਈਜ਼ਰਜ਼ ਹੈਦਰਾਬਾਦ (SRH) ਦੀ ਸਹਿ-ਮਾਲਕਣ ਕਾਵਿਆ ਮਾਰਨ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਵਾਰ ਚਰਚਾ ਦਾ ਕਾਰਨ ਆਈ.ਪੀ.ਐਲ. ਨਹੀਂ, ਸਗੋਂ ਇੰਗਲੈਂਡ ਦੀ 'ਦਿ ਹੰਡ੍ਰੈਡ' ਲੀਗ ਦੀ ਨਿਲਾਮੀ ਹੈ, ਜਿੱਥੇ ਕਾਵਿਆ ਮਾਰਨ ਦੀ ਟੀਮ ਨੇ ਇੱਕ ਪਾਕਿਸਤਾਨੀ ਖਿਡਾਰੀ ਨੂੰ ਵੱਡੀ ਬੋਲੀ ਲਗਾ ਕੇ ਖਰੀਦਿਆ ਹੈ। 'ਦਿ ਹੰਡ੍ਰੈਡ' 2026 ਦੀ ਨਿਲਾਮੀ ਦੌਰਾਨ ਕਾਵਿਆ ਮਾਰਨ ਦੀ ਫ੍ਰੈਂਚਾਈਜ਼ੀ 'ਸਨਰਾਈਜ਼ਰਜ਼ ਲੀਡਸ' ਨੇ ਪਾਕਿਸਤਾਨ ਦੇ ਮਿਸਟਰੀ ਸਪਿਨਰ ਅਬਰਾਰ ਅਹਿਮਦ ਨੂੰ 1,90,000 ਪੌਂਡ (ਲਗਭਗ 2.34 ਕਰੋੜ ਰੁਪਏ) ਵਿੱਚ ਖਰੀਦ ਕੇ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਅਬਰਾਰ ਨੂੰ ਖਰੀਦਣ ਲਈ ਨਿਲਾਮੀ ਵਿੱਚ ਕਾਫੀ ਖਿੱਚੋਤਾਣ ਦੇਖਣ ਨੂੰ ਮਿਲੀ, ਪਰ ਅੰਤ ਵਿੱਚ ਸਨਰਾਈਜ਼ਰਜ਼ ਲੀਡਸ ਨੇ ਬਾਜ਼ੀ ਮਾਰ ਲਈ।
🚨ABRAR AHMED SOLD TO SUNRISERS LEEDS 🚨
— MANU. (@IMManu_18) March 12, 2026
First pakistan player to be picked by an Indian owner Kavya Maran in the Hundred Auction.
Buying Abrar Ahmed in 500 Times worse than buying Mustafizur Rahman.
Fizz never said a word against India but still we were so outraged when he… pic.twitter.com/r7XDvKvCZZ
ਇਸ ਡੀਲ ਨੇ ਕ੍ਰਿਕਟ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਇੰਗਲਿਸ਼ ਮੀਡੀਆ (ਬੀ.ਬੀ.ਸੀ.) ਦੀਆਂ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਆਈ.ਪੀ.ਐਲ. ਨਾਲ ਜੁੜੇ ਫ੍ਰੈਂਚਾਈਜ਼ੀ ਮਾਲਕ ਪਾਕਿਸਤਾਨੀ ਖਿਡਾਰੀਆਂ ਨੂੰ ਨਹੀਂ ਖਰੀਦਣਗੇ। ਦੱਸ ਦੇਈਏ ਕਿ 'ਦਿ ਹੰਡ੍ਰੈਡ' ਦੀਆਂ ਅੱਠ ਵਿੱਚੋਂ ਚਾਰ ਟੀਮਾਂ ਅਜਿਹੇ ਗਰੁੱਪਾਂ ਦੀਆਂ ਹਨ ਜਿਨ੍ਹਾਂ ਕੋਲ ਆਈ.ਪੀ.ਐਲ. ਟੀਮਾਂ ਵੀ ਹਨ। ਕਾਵਿਆ ਮਾਰਨ ਦੇ ਇਸ ਫੈਸਲੇ ਨੇ ਇਨ੍ਹਾਂ ਸਾਰੀਆਂ ਅਟਕਲਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ। ਨਿਲਾਮੀ ਵਿੱਚ ਉਸਮਾਨ ਤਾਰਿਕ ਵਿਕਣ ਵਾਲੇ ਪਹਿਲੇ ਪਾਕਿਸਤਾਨੀ ਖਿਡਾਰੀ ਬਣੇ, ਜਿਨ੍ਹਾਂ ਨੂੰ ਬਰਮਿੰਘਮ ਫੀਨਿਕਸ ਨੇ 1.72 ਕਰੋੜ ਰੁਪਏ ਵਿੱਚ ਖਰੀਦਿਆ। ਦੂਜੇ ਪਾਸੇ, ਪਾਕਿਸਤਾਨ ਦੇ ਕਈ ਦਿੱਗਜ ਖਿਡਾਰੀ ਜਿਵੇਂ ਕਿ ਹਾਰਿਸ ਰਾਊਫ, ਸ਼ਾਦਾਬ ਖਾਨ ਅਤੇ ਸੈਮ ਅਯੂਬ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਅਤੇ ਉਹ ਅਨਸੋਲਡ ਰਹੇ। ਸਟਾਰ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਪਹਿਲਾਂ ਹੀ ਆਪਣਾ ਨਾਂ ਵਾਪਸ ਲੈ ਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
