LoC ''ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਪਾਕਿਸਤਾਨੀ ਅੱਤਵਾਦੀ ਢੇਰ
Wednesday, Mar 11, 2026 - 12:50 PM (IST)
ਜੰਮੂ- ਸੁਰੱਖਿਆ ਫ਼ੋਰਸਾਂ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਕ ਪਾਕਿਸਤਾਨੀ ਅੱਤਵਾਦੀ ਨੂੰ ਢੇਰ ਕਰ ਦਿੱਤਾ। 'ਵ੍ਹਾਈਟ ਨਾਈਟ ਕੋਰ' ਨੇ 'ਐਕਸ' 'ਤੇ ਲਿਖਿਆ,''ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਮੰਗਲਵਾਰ ਦੁਪਹਿਰ ਕਰੀਬ 3 ਵਜੇ ਕੰਟਰੋਲ ਰੇਖਾ ਕੋਲ ਨੌਸ਼ਹਿਰਾ ਸੈਕਟਰ ਦੇ ਝਾਂਗਰ ਇਲਾਕੇ 'ਚ 2 ਅੱਤਵਾਦੀਆਂ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ।
ਭਾਰਤੀ ਫ਼ੌਜ ਦੇ ਚੌਕਸ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲਿਆ ਅਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸੇ ਦੌਰਾਨ ਮੁਕਾਬਲੇ 'ਚ ਪਾਕਿਸਤਾਨ ਸਪਾਂਸਰਡ ਇਕ ਅੱਤਵਾਦੀ ਮਾਰਿਆ ਗਿਆ। ਕੰਟਰੋਲ ਰੇਖਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਨੂੰ ਪ੍ਰਭਾਵੀ ਢੰਗ ਨਾਲ ਰੋਕ ਦਿੱਤਾ ਗਿਆ।'' ਉਨ੍ਹਾਂ ਕਿਹਾ,''ਦੂਜੇ ਅੱਤਵਾਦੀ ਦੀ ਭਾਲ ਕਰਨ ਅਤੇ ਏਕੀਕ੍ਰਿਤ ਜ਼ਮੀਨੀ ਅਤੇ ਹਵਾਈ ਨਿਗਰਾਨੀ ਦੀ ਮਦਦ ਨਾਲ ਖੇਤਰ 'ਤੇ ਲਗਾਤਾਰ ਦਬਦਬਾ ਯਕੀਨੀ ਕਰਨ ਲਈ ਫੌਜ ਟੁਕੜੀਆਂ ਨੂੰ ਮੁੜ ਤਾਇਨਾਤ ਕੀਤਾ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
