ਪੈਕੇਟ ਵਾਲੇ ਖੁਰਾਕੀ ਪਦਾਰਥਾਂ ’ਤੇ ਲੂਣ, ਖੰਡ, ਫੈਟ ਬਾਰੇ ਬੋਲਡ ਅੱਖਰਾਂ, ਵੱਡੇ ਫੌਂਟ ’ਚ ਦੱਸਣਾ ਹੋਵੇਗਾ

Sunday, Jul 07, 2024 - 12:26 PM (IST)

ਪੈਕੇਟ ਵਾਲੇ ਖੁਰਾਕੀ ਪਦਾਰਥਾਂ ’ਤੇ ਲੂਣ, ਖੰਡ, ਫੈਟ ਬਾਰੇ ਬੋਲਡ ਅੱਖਰਾਂ, ਵੱਡੇ ਫੌਂਟ ’ਚ ਦੱਸਣਾ ਹੋਵੇਗਾ

ਨਵੀਂ ਦਿੱਲੀ (ਭਾਸ਼ਾ) - ਖਾਣ-ਪੀਣ ਦੀਆਂ ਵਸਤਾਂ ਦਾ ਰੈਗੂਲੇਟਰ ਐੱਫ. ਐੱਸ. ਐੱਸ. ਏ. ਆਈ. ਪੈਕੇਟ ਵਾਲੇ ਖੁਰਾਕੀ ਪਦਾਰਥਾਂ ’ਤੇ ਲੂਣ, ਖੰਡ ਅਤੇ ਸੈਚੂਰੇਟਿਡ ਫੈਟ (ਸੰਤ੍ਰਿਪਤ ਚਰਬੀ) ਬਾਰੇ ਬੋਲਡ ਅੱਖਰਾਂ ਦੇ ਨਾਲ ਹੀ ਵੱਡੇ ਫੌਂਟ ’ਚ ਜਾਣਕਾਰੀ ਦੇਣ ਨੂੰ ਲਾਜ਼ਮੀ ਕਰਨ ਦੀ ਤਿਆਰੀ ਕਰ ਰਿਹਾ ਹੈ। ਰੈਗੂਲੇਟਰ ਨੇ ਸ਼ਨੀਵਾਰ ਨੂੰ ਇਸ ਸਬੰਧ ’ਚ ਲੇਬਲਿੰਗ ਦੇ ਨਿਯਮਾਂ ’ਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਹੈ।

ਐੱਫ. ਐੱਸ. ਐੱਸ. ਏ. ਆਈ. ਇਸ ਬਾਰੇ ਇਕ ਮਸੌਦਾ ਨੋਟੀਫਕੇਸ਼ਨ ਜਾਰੀ ਕਰੇਗਾ ਅਤੇ ਹਿਤਧਾਰਕਾਂ ਤੋਂ ਟਿੱਪਣੀਆਂ ਮੰਗੇਗਾ। ਇਕ ਅਧਿਕਾਰਕ ਬਿਆਨ ’ਚ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ ( ਐੱਫ. ਐੱਸ. ਐੱਸ. ਏ. ਆਈ. ) ਨੇ ਕਿਹਾ ਕਿ ਉਸ ਨੇ ਪੈਕੇਟ ਵਾਲੇ ਖੁਰਾਕੀ ਪਦਾਰਥਾਂ ਦੇ ਲੇਬਲ ’ਤੇ ਬੋਲਡ ਅੱਖਰਾਂ ਅਤੇ ਵੱਡੇ ਫੌਂਟ ਸਾਈਜ਼ ’ਚ ਕੁੱਲ ਖੰਡ, ਲੂਣ ਅਤੇ ਸੈਚੂਰੇਟਿਡ ਫੈਟ ਬਾਰੇ ਨਿਊਟ੍ਰੀਸ਼ਨ ਸਬੰਧੀ ਜਾਣਕਾਰੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਨਿਊਟ੍ਰੀਸ਼ਨ ਬਾਰੇ ਜਾਣਕਾਰੀ ਲੇਬਲਿੰਗ ਦੇ ਸਬੰਧ ’ਚ ਖੁਰਾਕ ਸੁਰੱਖਿਆ ਅਤੇ ਮਿਆਰ (ਲੇਬਲਿੰਗ ਅਤੇ ਪ੍ਰਦਰਸ਼ਨ) ਐਕਟ, 2020 ’ਚ ਸੋਧ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਐੱਫ. ਐੱਸ. ਐੱਸ. ਏ. ਆਈ. ਦੇ ਚੇਅਰਮੈਨ ਅਪੂਰਵ ਚੰਦਰਾ ਦੀ ਪ੍ਰਧਾਨਗੀ ’ਚ ਲਿਆ ਗਿਆ।

ਰੈਗੂਲੇਟਰ ਨੇ ਕਿਹਾ, ‘‘ਸੋਧ ਦਾ ਮਕਸਦ ਖਪਤਕਾਰਾਂ ਨੂੰ ਉਤਪਾਦ ਦੀ ਨਿਊਟ੍ਰੀਸ਼ਨ ਵੈਲਿਊ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਬਿਹਤਰ ਫ਼ੈਸਲਾ ਲੈਣ ’ਚ ਸਮਰੱਥ ਬਣਾਉਣਾ ਹੈ। ਇਸ ਸੋਧ ਲਈ ਜਾਰੀ ਮਸੌਦਾ ਨੋਟੀਫਕੇਸ਼ਨ ਹੁਣ ਸੁਝਾਅ ਅਤੇ ਅਤਰਾਜ਼ ਮੰਗੇ ਜਾਣਗੇ।


author

Harinder Kaur

Content Editor

Related News