ਪਾਕਿ ਪਲੇਨ ਕ੍ਰੈਸ਼ ’ਤੇ ਸਾਇਨਾ ਨੇ ਕੀਤਾ ਟਵੀਟ, ਪ੍ਰਸ਼ੰਸਕ ਬੋਲੇ- ਮਜ਼ਦੂਰਾਂ ਦੇ ਮਰਨ ’ਤੇ ਕਿਉਂ ਨਹੀਂ ਪ੍ਰਗਟਾਇਆ ਦੁੱਖ
Saturday, May 23, 2020 - 01:06 PM (IST)
ਸਪੋਰਟਸ ਡੈਸਕ— ਕੱਲ ਪਾਕਿਸਤਾਨ ’ਚ ਇਕ ਵੱਡਾ ਹਵਾਈ ਜਹਾਜ਼ ਹਾਦਸਾ ਹੋਇਆ। ਜਿੱਥੇ ਲਾਹੌਰ ਤੋਂ ਕਰਾਚੀ ਜਾ ਰਿਹਾ ਪੀ. ਆਈ. ਏ ਦਾ ਇਕ ਜਹਾਜ਼ ਕਰਾਚੀ ਹਵਾਈ ਅੱਡੇ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਸਮਾਚਾਰ ਏਜੰਸੀ ਏ. ਐੱਫ. ਪੀ. ਨੇ ਸਿਹਤ ਮੰਤਰਾਲੇ ਦੇ ਹਵਾਲੇ ਤੋਂ ਦੱਸਿਆ ਕਿ ਇਸ ਜਹਾਜ਼ ਹਾਦਸੇ ’ਚ 97 ਲੋਕਾਂ ਦੀ ਮੌਤ ਹੋਈ ਹੈ। ਅਜਿਹੇ ’ਚ ਟੀਮ ਇੰਡੀਆ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਸੋਸ਼ਲ ਮੀਡੀਆ ’ਤੇ ਜਹਾਜ਼ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਰੱਜ ਕੇ ਟੋ੍ਰਲ ਕਰਨਾ ਸ਼ੁਰੂ ਕਰ ਦਿੱਤਾ।ਦਰਅਸਲ, ਸਾਇਨ ਨੇ ਟਵਿਟਰ ’ਤੇ ਟਵੀਟ ਕਰਦੇ ਹੋਏ ਲਿਖਿਆ, ‘ਪੀ. ਆਈ. ਪਲੇਨ ¬ਕ੍ਰੈਸ਼ ਦੇ ਬਾਰੇ ’ਚ ਸੁੱਣ ਕੇ ਦੁੱਖ ਲੱਗਾ। ਮੇਰੀ ਡੂੰਘੀ ਸੰਵੇਦਨਾ ਮੁਸਾਫਰਾਂ ਅਤੇ ਕੈਬਿਨ ਕਰੂ ਦੇ ਪਰਿਵਾਰਾਂ ਦੇ ਨਾਲ ਹੈ।‘‘ ਜਿਸ ਤੋਂ ਬਾਅਦ ਸਾਇਨ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਦੇ ਵਲੋਂ ਰੱਜ ਕੇ ਟ੍ਰੋਲ ਹੋਣੀ ਸ਼ੁਰੂ ਹੋ ਗਈ।
Sad to hear about #piaplanecrash .. My deepest condolences are with the families of the passengers and crew staff ... #karachiPlaneCrash 🙏
— Saina Nehwal (@NSaina) May 22, 2020
ਸਾਇਨਾ ਦੇ ਇਸ ਟਵਿਟ ’ਤੇ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ‘ਮੈਨੂੰ ਪਤਾ ਹੈ ਕਿ ਉਹ ਵੀ ਇਕ ਇਨਸਾਨ ਹੈ ਪਰ ਪਾਕਿਸਤਾਨ ਨਾਲ ਸਬੰਧਿਤ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਇਕ ਵਾਰ ਜਰੂਰ ਦੇਖ ਲਓ ਕਿ ਆਪਣੇ ਦੇਸ਼ ਦੇ ਲੋਕਾਂ ਲਈ ਤੁਸੀਂ ਕਿੰਨਾਂ ਕਿ ਦੁੱਖ ਪ੍ਰਗਟਾਇਆ ਹੈ।‘ ਉਥੇ ਹੀ ਇਕ ਹੋਰ ਯੂਜ਼ਰ ਨੇ ਕਿਹਾ, ‘ਵੱਡੇ ਲੋਕਾਂ ਨੂੰ ਸਿਰਫ ਵੱਡੀਆਂ ਘਟਨਾਵਾਂ ਹੀ ਦਿੱਖਦੀਆਂ ਹਨ। ਸੜਕਾਂ ’ਤੇ ਮਜ਼ਦੂਰ ਮਰ ਰਹੇ ਸਨ ਤੱਦ ਤਾਂ ਤੁਸੀਂ ਭਾਵਨਾਵਾਂ ਜ਼ਾਹਰ ਨਹੀਂ ਕੀਤੀਆਂ।‘
I understand they are also people ..but before posting anything regarding Pakistan news please check have you posted sympathy for Indian people related to chaos that is happening in our country.
— Amit Pandit (@AmitPandit27) May 22, 2020
No post about orrisa and kolkata #AmphanCyclon but posting about Pakistan flight clash.. #Shame
— Raja $ekhar (@alwaysrajsekhar) May 22, 2020
ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਸਾਇਨਾ ਨੇ ਸੋਸ਼ਲ ਮੀਡੀਆ ਟਵਿਟਰ ਦੇ ਰਾਹੀਂ ਇਸ ’ਤੇ ਸ਼ੱਕ ਜ਼ਾਹਰ ਕੀਤਾ ਸੀ। ਉਨ੍ਹਾਂ ਨੇ ਟਵੀਟ ਕਰਦੇ ਸਮੇਂ ਲਿਖਿਆ, ‘ਅਗਸਤ ਤੋਂ ਦਸੰਬਰ ਤਕ ਪੰਜ ਮਹੀਨੇ ’ਚ 22 ਟੂਰਨਾਮੈਂਟ। ਲਗਾਤਾਰ ਪੰਜ ਮਹੀਨੇ ਦੀ ਯਾਤਰਾ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਸਮੇਂ ਅੰਤਰਰਾਸ਼ਟਰੀ ਯਾਤਰਾ ਲਈ ਕੀ ਦਿਸ਼ਾ-ਨਿਰਦੇਸ਼ ਹੋਣਗੇ।
22 tournaments in 5 months from August to December 2020 😆😆 .. https://t.co/brfkDO5DOY
— Saina Nehwal (@NSaina) May 22, 2020