ਹੈਦਰਾਬਾਦ ਦੇ ਬਦਲੇ ਪਾਕਿ ਨੂੰ ਕਸ਼ਮੀਰ ਦੇਣਾ ਚਾਹੁੰਦੇ ਸਨ ਪਟੇਲ

06/24/2018 9:48:28 AM

ਨਵੀਂ ਦਿੱਲੀ— ਕਸ਼ਮੀਰ ਬਾਰੇ  ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੇ ਆਜ਼ਾਦੀ ਵਾਲੇ ਵਿਚਾਰ ਦੀ ਹਮਾਇਤ ਕਰਨ ਕਾਰਨ ਵਿਵਾਦਾਂ ਵਿਚ ਆਏ ਕਾਂਗਰਸੀ ਨੇਤਾ ਸੈਫੂਦੀਨ ਸੋਜ਼ ਨੇ ਸ਼ਨੀਵਾਰ ਕਿਹਾ ਕਿ ਕਸ਼ਮੀਰ ਵਿਚ ਫੌਜ ਹਥਿਆਰਬੰਦ ਫੋਰਸਾਂ ਬਾਰੇ ਵਿਸ਼ੇਸ਼ ਤਾਕਤਾਂ ਨਾਲ ਸਬੰਧਤ ਕਾਨੂੰਨ ਦੀ ਦੁਰਵਰਤੋਂ ਕਰਦੀ ਹੈ |
ਉਨ੍ਹਾਂ ਰਾਜ ਸਭਾ ਦੇ ਮੈਂਬਰ ਗੁਲਾਮ ਨਬੀ ਆਜ਼ਾਦ ਦੀ ਉਸ ਰਾਏ ਦੀ ਹਮਾਇਤ ਕੀਤੀ ਕਿ ਕਸ਼ਮੀਰ ਵਿਚ ਫੌਜ ਦੀ ਕਾਰਵਾਈ ਦੌਰਾਨ ਆਮ ਨਾਗਰਿਕ ਵੀ ਮਾਰੇ ਜਾਂਦੇ ਹਨ |  ਆਪਣੇ ਪੁਰਾਣੇ ਆਜ਼ਾਦੀ ਵਾਲੇ ਬਿਆਨ 'ਤੇ ਕਾਇਮ ਸੋਜ਼ ਨੇ ਕਿਹਾ ਕਿ ਇਕ ਆਮ ਕਸ਼ਮੀਰੀ ਅਜਿਹਾ ਹੀ ਚਾਹੁੰਦਾ ਹੈ ਪਰ ਇਹ ਸੰਭਵ ਨਹੀਂ ਹੈ |
ਕਿਤਾਬ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਸੋਜ਼ ਨੇ ਕਿਹਾ ਕਿ ਸਰਦਾਰ ਪਟੇਲ ਨੇ ਹੈਦਰਾਬਾਦ ਦੇ ਬਦਲੇ ਪਾਕਿਸਤਾਨ ਨੂੰ ਕਸ਼ਮੀਰ  ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਨਹਿਰੂ  ਨੂੰ ਕਸ਼ਮੀਰ ਨਾਲ ਵਿਸ਼ੇਸ਼ ਪ੍ਰੇਮ ਸੀ | ਇਹ ਗੱਲਾਂ ਰਿਕਾਰਡ ਵਿਚ ਹਨ | ਇਸੇ ਲਈ ਕਸ਼ਮੀਰ ਸਾਡੇ ਨਾਲ ਹੈ |


Related News