ਨਿਊਯਾਰਕ ਦੇ ਇਕ ਗੁਜਰਾਤੀ ਭਾਰਤੀ ਰਾਕੇਸ਼ ਪਟੇਲ ਗੰਭੀਰ ਅਪਰਾਧ ਦੇ ਦੋਸ਼ ''ਚ ਗ੍ਰਿਫ਼ਤਾਰ

05/25/2024 11:52:55 AM

ਨਿਊਯਾਰਕ (ਰਾਜ ਗੋਗਨਾ)- ਅਮਰੀਕਾ 'ਚ ਪਿਛਲੇ ਛੇ ਮਹੀਨਿਆਂ ਤੋਂ ਧੋਖਾਧੜੀ ਦੇ ਮਾਮਲਿਆਂ 'ਚ ਇਕ ਤੋਂ ਬਾਅਦ ਇਕ ਗੁਜਰਾਤੀ ਗ੍ਰਿਫ਼ਤਾਰ ਹੋ ਰਹੇ ਹਨ। ਅਜਿਹੇ ਇਕ ਹੋਰ ਮਾਮਲੇ 'ਚ ਨਿਊਯਾਰਕ ਤੋਂ ਰਾਕੇਸ਼ ਪਟੇਲ ਨਾਮੀਂ ਵਿਅਕਤੀ ਨੂੰ ਡੇਲਾਵੇਅਰ ਸਟੇਟ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਫਲਸ਼ਿੰਗ, ਨਿਊਯਾਰਕ ਦੇ ਨਿਵਾਸੀ ਰਾਕੇਸ਼ ਪਟੇਲ ਦੀ ਉਮਰ 35 ਸਾਲ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਸਸੇਕਸ ਜੇਲ੍ਹ ਵਿੱਚ ਨਜ਼ਰਬੰਦ ਹੈ। ਅਦਾਲਤ ਨੇ 1,03,000 ਡਾਲਰ ਦੇ ਨਕਦ ਬਾਂਡ ਤਹਿ ਕੀਤਾ ਹੈ। 

ਇਹ ਵੀ ਪੜ੍ਹੋ - ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਫਿਲੀਪੀਨਜ਼ ਨੇ ਦਿੱਤੀ ਇਹ ਰਾਹਤ

ਦੱਸਣਯੋਗ ਹੈ ਕਿ ਰਾਕੇਸ਼ ਪਟੇਲ ਨੂੰ 20 ਮਈ, 2024 ਨੂੰ ਮਿਲਸਬੋਰੋ ਦੇ ਨੇੜੇ ਪੁਲਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ 100,000 (ਇਕ ਲੱਖ) ਡਾਲਰ ਤੋਂ ਵੱਧ ਦੀ ਲੁੱਟ ਅਤੇ ਅਪਰਾਧ ਕਰਦੇ ਸਮੇਂ ਆਪਣੀ ਪਛਾਣ ਛੁਪਾਉਣ ਦੇ  ਦੋ ਸੰਗੀਨ ਦੋਸ਼ ਲਗਾਏ ਗਏ ਸਨ। 100,000 ਡਾਲਰ ਤੋਂ ਵੱਧ ਦੀ ਚੋਰੀ ਦਾ ਦੋਸ਼ ਵੀ ਲਗਾਇਆ ਗਿਆ ਸੀ, ਜੋ ਕਲਾਸ ਬੀ ਦਾ ਅਪਰਾਧ ਮੰਨਿਆ ਜਾਦਾ ਹੈ। ਇਸ ਵਿੱਚ ਦੋਸ਼ੀ ਦੇ ਦੋਸ਼ ਸਾਬਤ ਹੋਣ 'ਤੇ ਉਸ ਨੂੰ ਦੋ ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਜਿਹੜੇ ਮਾਮਲੇ ਵਿੱਚ ਰਾਕੇਸ਼ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਵਿੱਚ ਸ਼ਿਕਾਇਤਕਰਤਾ, ਜੋ ਮਿੱਲਸਬੋਰੋ, ਡੇਲਾਵੇਅਰ ਰਾਜ ਦੀ ਇੱਕ ਔਰਤ ਹੈ, ਜਿਸ ਨਾਲ ਉਸ ਨੇ ਅਕਤੂਬਰ 2023 ਤੋਂ ਧੋਖਾਧੜੀ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ - ਸਿੰਗਾਪੁਰ ਫਲਾਈਟ ਹਾਦਸੇ 'ਚ 104 ਲੋਕ ਜ਼ਖ਼ਮੀ: 22 ਦੀ ਟੁੱਟੀ ਰੀੜ੍ਹ ਦੀ ਹੱਡੀ, 6 ਦੇ ਸਿਰ 'ਤੇ ਲੱਗੀਆਂ ਗੰਭੀਰ ਸੱਟਾਂ

ਔਰਤ ਨੇ ਫਰਵਰੀ 2024 ਵਿੱਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਡੇਲਾਵੇਅਰ ਰਾਜ ਦੀ ਪੁਲਸ ਨੇ ਐੱਫ.ਬੀ.ਆਈ. ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਪੁਲਸ ਨੇ ਪਾਇਆ ਕਿ ਇੱਕ ਵਿਅਕਤੀ ਨੇ ਆਪਣੀ ਪਛਾਣ ਸੰਘੀ ਏਜੰਟ ਵਜੋਂ ਦਿੱਤੀ ਅਤੇ ਔਰਤ ਨੂੰ ਇਹ ਕਹਿ ਕੇ ਧਮਕਾਇਆ ਕਿ ਉਸ ਦੇ ਬੈਂਕ ਦੇ ਖਾਤੇ ਵਿੱਚ ਉਸ ਦੇ ਪੈਸੇ ਸੁਰੱਖਿਅਤ ਨਹੀਂ ਹਨ। ਔਰਤ ਨੂੰ ਉਸ ਕੋਲ ਪਏ ਸਾਰੇ ਪੈਸੇ ਸੋਨੇ ਵਿੱਚ ਬਦਲਣ ਲਈ ਵੀ ਕਿਹਾ। ਪੁਲਸ ਅਨੁਸਾਰ, ਫੋਨ 'ਤੇ ਵਿਅਕਤੀ ਨੇ ਔਰਤ ਨੂੰ ਇਹ ਵੀ ਕਿਹਾ ਕਿ ਉਹ ਉਸ ਤੋਂ ਸੋਨਾ ਇਕੱਠਾ ਕਰੇਗਾ ਅਤੇ ਸੋਨਾ ਅਮਰੀਕਾ ਦੇ ਖਜ਼ਾਨੇ ਨੂੰ ਭੇਜ ਦੇਵੇਗਾ, ਜਿੱਥੇ ਇਹ ਸੁਰੱਖਿਅਤ ਰਹੇਗਾ ਅਤੇ ਸਮੇਂ ਸਿਰ ਉਸ ਨੂੰ ਵਾਪਸ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ

ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਸਮੇਂ ਪੁਲਸ ਨੂੰ ਗੁਜਰਾਤੀ ਭਾਰਤੀ ਰਾਕੇਸ਼ ਪਟੇਲ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਸਨ। ਲੰਮੀ ਜਾਂਚ ਤੋਂ ਬਾਅਦ ਡੇਲਾਵੇਅਰ ਦੀ ਪੁਲਸ ਨੇ ਆਖਰਕਾਰ ਰਾਕੇਸ਼ ਪਟੇਲ ਨੂੰ 20 ਮਈ ਨੂੰ ਮਿਲਸਬਰੋ ਵਿੱਚ ਗ੍ਰਿਫ਼ਤਾਰ ਕੀਤਾ ਅਤੇ ਉਥੋਂ ਟਰੂਪ 4 ਵਿੱਚ ਲਿਆਂਦਾ ਗਿਆ ਹੈ। ਜਿੱਥੇ ਫਿਲਹਾਲ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਰਾਕੇਸ਼ ਪਟੇਲ ਨਾਲ ਇਸ ਸਕੈਂਡਲ 'ਚ ਹੋਰ ਕੌਣ-ਕੌਣ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਬਜ਼ੁਰਗ ਨਾਗਰਿਕਾਂ ਨੂੰ ਡਰਾ-ਧਮਕਾ ਕੇ ਜਾਂ ਕੋਈ ਹੋਰ ਲਾਲਚ ਦੇ ਕੇ ਜਾਂ ਉਨ੍ਹਾਂ ਦੇ ਪੈਸੇ ਨੂੰ ਸੋਨੇ ਵਿੱਚ ਬਦਲਣ ਲਈ ਕਹਿ ਕੇ ਉਨ੍ਹਾਂ ਤੋਂ ਸੋਨਾ ਲੁੱਟਣ ਦਾ ਧੰਦਾ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਘੁਟਾਲੇ ਦੀਆਂ ਤਾਰਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਹਨ, ਜਿਸ ਵਿੱਚ ਭਾਰਤ ਵਿੱਚ ਚੱਲ ਰਹੇ ਫਰਜ਼ੀ ਕਾਲ ਸੈਂਟਰਾਂ ਰਾਹੀਂ ਨਿਸ਼ਾਨਾ ਲੱਭ ਕੇ ਉਸ ਤੋਂ ਪੈਸੇ ਜਾਂ ਸੋਨਾ ਵਸੂਲਣ ਲਈ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਅਤੇ ਖ਼ਾਸ ਕਰਕੇ ਗੁਜਰਾਤੀਆਂ ਨੂੰ ਭੇਜਿਆ ਜਾਂਦਾ ਹੈ। 

ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ

ਇਸ ਤਰਾਂ ਹੀ ਇਸ ਮਈ 2024 ਵਿੱਚ ਹੀ ਅਜਿਹੇ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਪੰਜ ਗੁਜਰਾਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਲੋਰੀਡਾ ਸੂਬੇ 'ਚ ਇਸੇ ਤਰ੍ਹਾਂ ਦੇ ਇਕ ਮਾਮਲੇ 'ਚ ਪੀੜਤਾ ਤੋਂ ਸੋਨਾ ਲੈਣ ਆਈ ਗੁਜਰਾਤੀ ਔਰਤ ਸ਼ਵੇਤਾ ਪਟੇਲ ਨੂੰ ਪੁਲਸ ਨੇ ਫੜਿਆ ਸੀ, ਫਿਰ ਵਿਸਕਾਨਸਿਨ ਸੂਬੇ 'ਚ ਇਕ ਮਾਮਲੇ 'ਚ ਲਿਗਨੇਸ਼ ਪਟੇਲ ਨਾਂ ਦੇ ਇਕ ਹੋਰ ਗੁਜਰਾਤੀ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਇਕ ਹੋਰ ਧਰੁਵ ਪਟੇਲ ਨਾਂ ਦੇ ਗੁਜਰਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨਿਊਯਾਰਕ ਵਿੱਚ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਕੈਨੇਡਾ ਤੋਂ ਅਮਰੀਕਾ ਆਏ ਇਕ ਪਾਰਥ ਪਟੇਲ ਨਾਂ ਦੇ ਗੁਜਰਾਤੀ ਨੌਜਵਾਨ ਨੂੰ ਜਾਰਜੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News