ਬਰਖਾਸਤ ਫੌਜੀ ਤੇਜ ਬਹਾਦਰ ਪੀ.ਐੱਮ. ਮੋਦੀ ਖਿਲਾਫ ਵਾਰਾਣਸੀ ਤੋਂ ਲੜੇਗਾ ਚੋਣ

04/20/2019 7:20:24 PM

ਵਾਰਾਣਸੀ— ਸਾਲ 2017 'ਚ ਬੀ.ਐੱਸ.ਐੱਫ. ਦਾ ਜਵਾਨ ਤੇਜ ਬਹਾਦਰ ਯਾਦਵ ਉਸ ਸਮੇਂ ਸੁਰਖੀਆਂ 'ਚ ਆ ਗਿਆ ਜਦੋਂ ਉਸ ਨੇ ਸਰਹੱਦ 'ਤੇ ਖਰਾਬ ਖਾਣੇ ਦੇ ਵੀਡੀਓ ਨੂੰ ਸੋਸ਼ਲ ਮੀਡੀਆ 'ਚ ਭੇਜਣ ਤੋਂ ਬਾਅਦ ਹੜਕੰਪ ਮਚਾ ਦਿੱਤਾ ਸੀ। ਹਰਿਆਣਾ ਦਾ ਨਿਵਾਸੀ ਤੇ ਬੀ.ਐੱਸ.ਐੱਫ. ਤੋਂ ਬਰਖਾਸਤ ਹੋਣ ਤੋਂ ਬਾਅਦ ਤੇਜ ਬਹਾਦਰ ਯਾਦਵ ਨੇ ਪੀ.ਐੱਮ. ਨਰਿੰਦਰ ਮੋਦੀ ਦੇ ਸੰਸਦੀ ਖੇਤਰ ਤੋਂ ਚੋਣ ਲੜਨ ਜਾ ਰਿਹਾ ਹੈ।।
ਤੇਜ ਬਹਾਦਰ ਯਾਦਵ ਨੇ ਕਿਹਾ ਕਿ ਉਹ ਫੌਜ ਤੇ ਪੈਰਾਮਿਲਟਰੀ 'ਚ ਸ਼ਾਮਲ ਭ੍ਰਿਸ਼ਟਾਚਾਰ ਖਿਲਾਫ ਲੜ ਰਿਹਾ ਹੈ ਅਤੇ ਪੀ.ਐੱਮ. ਮੋਦੀ ਖਿਲਾਫ ਨਹੀਂ ਸਗੋਂ ਉਨ੍ਹਾਂ ਵੱਲੋਂ ਕੀਤੇ ਗਏ ਅਧੂਰੇ ਵਾਅਦਾਂ ਖਿਲਾਫ ਵਾਰਾਣਸੀ ਆਏ ਹਨ। ਤੇਜ ਬਹਾਦਰ ਯਾਦਵ 24 ਅਪ੍ਰੈਲ ਨੂੰ ਨਾਮਜ਼ਦਗੀ ਦਾਖਲ ਕਰੇਗਾ ਤੇ ਉਸ ਦੀ ਨਾਮਜ਼ਗਦੀ ਨੂੰ ਫੌਜ ਦੇ ਸੈਂਕੜੇ ਜਵਾਨ ਤੇ ਕਿਸਾਨ, ਮਜ਼ਦੂਰ, ਨੌਜਵਾਨਾਂ ਦਾ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਅਸਲੀ ਚੌਕੀਦਾਰ ਤੇ ਨਕਲੀ ਚੌਕੀਦਾਰ ਵਿਚਾਲੇ ਵਾਰਾਣਸੀ 'ਚ ਹੁਣ ਚੋਣਾਂ ਹੋਣੀਆਂ ਹਨ। ਤੇਜ ਬਹਾਦਰ ਨਾਲ ਫੌਜ ਦੀ ਵਰਦੀ 'ਚ ਪ੍ਰੈਸ ਕਾਨਫਰੰਸ ਦੌਰਾਨ ਕੁਝ ਬਰਖਾਸਤ ਜਵਾਨ ਹਨ ਤਾਂ ਕੁਝ ਰਿਟਾਇਰਡ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ 24 ਅਪ੍ਰੈਲ ਨੂੰ ਨਾਮਜ਼ਦਗੀ ਲਈ ਟਕਸਾਲ ਸਿਨੇਮਾ ਤੋਂ ਸਵੇਰੇ 9 ਵਜੇ ਆਪਣੇ ਸਮਰਥਕਾਂ ਨਾਲ ਉਹ ਪੈਦਲ ਹੀ ਕਲੈਕਟ੍ਰੇਟ ਪਹੁੰਚਣਗੇ। ਤੇਜ ਬਹਾਦਰ ਨੇ ਕਿਹਾ ਕਿ ਆਮ ਆਦਮੀ ਤੋਂ ਉਨ੍ਹਾਂ ਨੂੰ ਸਮਰਥਨ ਪ੍ਰਾਪਤ ਹੈ। ਗਠਜੋੜ 'ਤੇ ਵੀ ਗੱਲ ਹੋਈ ਹੈ ਤੇ ਉਨ੍ਹਾਂ ਨੇ ਮੇਰੇ ਤੋਂ ਸਮਾਂ ਮੰਗਿਆ ਹੈ। ਕਿਹਾ ਕਿ ਮੈਂ ਫੌਜੀ ਹਾਂ ਮੈਨੂੰ ਲਾਲਚ ਦਿੱਤਾ ਜਾ ਰਿਹਾ ਹੈ ਪਰ ਮੈਂ ਪਿੱਛੇ ਹਟਨ ਵਾਲਾ ਨਹੀਂ ਹਾਂ।


Inder Prajapati

Content Editor

Related News