ਆਪਣੀ ਲੱਕੀ ਸੀਟ ਜੁਮਈ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ ਮੋਦੀ

Thursday, Apr 04, 2024 - 01:39 PM (IST)

ਆਪਣੀ ਲੱਕੀ ਸੀਟ ਜੁਮਈ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਵਿਚ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਆਪਣੇ ਲੱਕੀ ਲੋਕ ਸਭਾ ਹਲਕੇ ਜਮੁਈ ਦੇ ਬੱਲੋਪੁਰ ਮੈਦਾਨ ਤੋਂ ਕਰਨਗੇ। 2019 ਦੀਆਂ ਲੋਕ ਸਭਾ ਚੋਣਾਂ ਵਿਚ ਪੀ. ਐੱਮ. ਮੋਦੀ ਨੇ ਜਮੁਈ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਚੋਣ ਵਿਚ ਐੱਨ. ਡੀ. ਏ. ਨੇ 40 ਵਿਚੋਂ 39 ਸੀਟਾਂ ਜਿੱਤੀਆਂ ਸਨ, ਇਸ ਲਈ ਇਸ ਸੀਟ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਾ ਉਨ੍ਹਾਂ ਲਈ ਲੱਕੀ ਮੰਨਿਆ ਜਾ ਰਿਹਾ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿਚ ਐੱਨ. ਡੀ. ਏ ਆਗੂਆਂ ਤੇ ਵਰਕਰਾਂ ਦਾ ਨਿਸ਼ਾਨਾ ਹੈ ਕਿ ਬਿਹਾਰ ਦੀਆਂ ਸਾਰੀਆਂ 40 ਸੀਟਾਂ ’ਤੇ ਐਨਡੀਏ ਉਮੀਦਵਾਰ ਜਿੱਤਣ। 

ਪਿਛਲੀ ਵਾਰ ਇਸ ਸੀਟ ਤੋਂ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਦੂਜੀ ਵਾਰ ਚੋਣ ਲੜ ਰਹੇ ਸਨ। ਪਰ, ਇਸ ਵਾਰ ਉਨ੍ਹਾਂ ਦੇ ਜੀਜਾ ਅਰੁਣ ਕੁਮਾਰ ਭਾਰੀ ਚੋਣ ਮੈਦਾਨ ਵਿਚ ਹਨ ਜਦਕਿ ਚਿਰਾਗ ਪਾਸਵਾਨ ਖੁਦ ਹਾਜੀਪੁਰ ਤੋਂ ਚੋਣ ਲੜਨਗੇ। ਇਹ ਸੀਟ ਇਸ ਲਈ ਵੀ ਮਹੱਤਵਪੂਰਨ ਬਣ ਗਈ ਹੈ ਕਿਉਂਕਿ ਜੇਕਰ ਚਿਰਾਗ ਪਾਸਵਾਨ ਹਾਜੀਪੁਰ ਤੋਂ ਚੋਣ ਲੜਦੇ ਹਨ ਤਾਂ ਉਨ੍ਹਾਂ ਨੂੰ ਹਰ ਹਾਲਤ ਵਿਚ ਜਮੁਈ ਸੀਟ ਤੋਂ ਜਿੱਤ ਪ੍ਰਾਪਤ ਕਰਨੀ ਪਵੇਗੀ ਕਿਉਂਕਿ ਚਿਰਾਗ ਪਾਸਵਾਨ ਦਾ ਸਿਆਸੀ ਕਰੀਅਰ ਜਮੁਈ ਤੋਂ ਸ਼ੁਰੂ ਹੋਇਆ ਸੀ, ਜਦੋਂ ਉਹ ਲੋਕ ਸਭਾ ਚੋਣਾਂ 2014 ਵਿਚ ਐੱਨ. ਡੀ. ਏ. ਦੇ ਉਮੀਦਵਾਰ ਬਣੇ ਸਨ। ਲਗਾਤਾਰ 2 ਵਾਰ ਜਮੁਈ ਸੀਟ ਤੋਂ ਸੰਸਦ ਮੈਂਬਰ ਬਣੇ ਚਿਰਾਗ ਪਾਸਵਾਨ ਆਪਣੇ ਹਲਕੇ ਦੇ ਦੌਰੇ ਦੌਰਾਨ ਲੋਕਾਂ ਨੂੰ ਕਹਿ ਰਹੇ ਹਨ ਕਿ ਮੈਂ ਜਵਾਨੀ ਵਿਚ ਆਇਆ ਹਾਂ ਅਤੇ ਬੁਢਾਪੇ ਵਿਚ ਜਾਵਾਂਗਾ, ਜਮੁਈ ਨਹੀਂ ਛੱਡਾਂਗਾ।


author

Rakesh

Content Editor

Related News