ਸਬਰੀਮਾਲਾ ਮਾਮਲੇ ਦੀ ਸੁਣਵਾਈ ''ਚ ਇਸ ਕਾਰਨ ਹੋ ਸਕਦੀ ਹੈ ਹੋਰ ਦੇਰੀ

Tuesday, Jan 15, 2019 - 08:53 PM (IST)

ਸਬਰੀਮਾਲਾ ਮਾਮਲੇ ਦੀ ਸੁਣਵਾਈ ''ਚ ਇਸ ਕਾਰਨ ਹੋ ਸਕਦੀ ਹੈ ਹੋਰ ਦੇਰੀ

ਕੇਰਲ— ਸਬਰੀਮਾਲਾ ਮਾਮਲੇ 'ਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਜੱਜ ਦੇ ਮੈਡੀਕਲ ਛੁੱਟੀ 'ਤੇ ਹੋਣ ਕਾਰਨ ਸ਼ਾਇਦ 22 ਜਨਵਰੀ ਨੂੰ ਦਾਇਰ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਨਾ ਹੋ ਸਕੇ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਜੱਜ ਇੰਦੂ ਮਲਹੋਤਰਾ ਬਿਮਾਰੀ ਕਾਰਨ ਛੁੱਟੀ 'ਤੇ ਹਨ।

ਉਨ੍ਹਾਂ ਕਿਹਾ ਕਿ ਉਹ ਸਬਰੀਮਾਲਾ ਮਾਮਲੇ 'ਚ ਫੈਸਲਾ ਸੁਣਾਉਣ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ 'ਚ ਸ਼ਾਮਲ ਇਕਲੌਤੀ ਮਹਿਲਾ ਜੱਜ ਹਨ। ਦੱਸਣਯੋਗ ਹੈ ਕਿ ਇਹ ਗੱਲ ਬੈਂਚ ਨੇ ਉਦੋਂ ਕਹੀ ਜਦੋਂ ਮੈਥਿਊਜ ਜੇ ਨੇਂਦੁਪਰਾ ਨੇ ਜ਼ਿਕਰ ਕੀਤਾ ਕਿ ਮੁੜ ਵਿਚਾਰ ਪਟੀਸ਼ਨਾਂ 'ਤੇ ਸੁਣਵਾਈ ਲਈ ਸਿੱਧੇ ਪ੍ਰਸਾਰਣ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਬਰੀਮਾਲਾ ਮੁੱਦੇ ਨੂੰ ਲੈ ਕੇ ਕੇਰਲ ਦੀ ਮਾਕਪਾ ਦੀ ਅਗਵਾਈ ਵਾਲੀ ਐੱਲ.ਡੀ.ਐੱਫ.  ਸਰਕਾਰ 'ਤੇ ਮੰਗਲਵਾਰ ਨੂੰ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ ਕਿ ਕਮਿਊਨਿਸਟ ਭਾਰਤ ਸੱਭਿਆਚਾਰ, ਇਤਿਹਾਸ ਤੇ ਅਧਿਆਤਮਿਕਤਾ ਦਾ ਸਨਮਾਨ ਨਹੀਂ ਕਰਦੇ। ਮੋਦੀ ਨੇ ਐੱਲ.ਡੀ.ਐੱਫ. ਸਰਕਾਰ ਤੇ ਸੂਬੇ 'ਚ ਯੂ.ਡੀ.ਐੱਫ. ਦੀ ਅਗਵਾਈ ਵਾਲੇ ਵਿਰੋਧੀ 'ਤੇ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਦੋਵੇਂ ਹੀ ਮੋਰਚੇ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ।


author

Inder Prajapati

Content Editor

Related News